ਡਰੱਗ ਕੇਸ : ਰੂਸੀ ਅਦਾਲਤ ਨੇ ਅਮਰੀਕੀ ਬਾਸਕਟਬਾਲ ਖਿਡਾਰੀ ਗ੍ਰਿਨਰ ਦੀ ਸਜ਼ਾ ਰੱਖੀ ਬਰਕਰਾਰ

Tuesday, Oct 25, 2022 - 09:46 PM (IST)

ਮਾਸਕੋ— ਰੂਸ ਦੀ ਇਕ ਅਦਾਲਤ ਨੇ ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਦੀ ਅਪੀਲ ਨੂੰ ਰੱਦ ਕਰਦੇ ਹੋਏ ਉਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਦਿੱਤੀ ਗਈ 9 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਫੀਨਿਕਸ ਮਰਕਰੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਗ੍ਰੀਨਰ ਨੂੰ 4 ਅਗਸਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਪੁਲਸ ਨੇ ਦੱਸਿਆ ਕਿ ਮਾਸਕੋ ਦੇ ਸ਼ੇਰੇਮੇਤਯੇਵੋ ਹਵਾਈ ਅੱਡੇ 'ਤੇ ਉਸ ਦੇ ਸਮਾਨ 'ਚੋਂ ਭੰਗ ਮਿਲੀ ਹੈ। ਮਾਸਕੋ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਉਸ ਦੀ ਸਜ਼ਾ ਦਾ ਇੱਕ ਦਿਨ ਜੇਲ੍ਹ ਵਿੱਚ 1.5 ਦਿਨਾਂ ਦੇ ਰੂਪ ਵਿੱਚ ਗਿਣਿਆ ਜਾਵੇਗਾ, ਇਸ ਲਈ ਖਿਡਾਰੀ ਨੂੰ ਨੌਂ ਸਾਲ ਤੋਂ ਘੱਟ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ।


Tarsem Singh

Content Editor

Related News