ਡ੍ਰੈਸਿੰਗ ਰੂਮ ’ਚ ਮਜ਼ਾਕ ਹੁਣ ਮਨਜ਼ੂਰ ਨਹੀਂ : ਰਿਚਰਡ ਗੋਲਡ
Friday, Apr 07, 2023 - 12:49 PM (IST)
ਲੰਡਨ (ਭਾਸ਼ਾ)– ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨਵ-ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਗੋਲਡ ਨੇ ਕਿਹਾ ਕਿ ਡ੍ਰੈਸਿੰਗ ਰੂਮ ਦੇ ਮਜ਼ਾਕ ਨੂੰ ਹੁਣ ਸਵਿਕਾਰਯੋਗ ਵਿਵਹਾਰ ਨਹੀਂ, ਸਗੋਂ ਇਸ ਨੂੰ ‘ਅਪਸ਼ਬਦ’ ਮੰਨਿਆ ਜਾਵੇਗਾ। ਉਸ ਨੇ ਸਪੱਸ਼ਟ ਕੀਤਾ ਕਿ ਟੀਮਾਂ ਨੂੰ ਵੀ ਫਿਰ ਤੋਂ ਨਿਰਧਾਰਿਤ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਡ੍ਰੈਸਿੰਗ ਰੂਮ ’ਚ ਸਵੀਕਾਰਯੋਗ ਵਿਵਹਾਰ ਕੀ ਹੈ ਅਤੇ ਕੀ ਨਹੀਂ।
ਇਸ ਸਾਲ ਫਰਵਰੀ ’ਚ ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਦਾ ਅਹੁਦਾ ਸੰਭਾਲਣ ਵਾਲੇ ਗੋਲਡ ਨੇ ਕਿਹਾ ਕਿ ਅਸੀਂ ਡ੍ਰੈਸਿੰਗ ਰੂਮ ’ਚ ਦੇਖਿਆ ਹੈ ਕਿ ਤੁਸੀਂ ਮਜ਼ਾਕ ਵਾਲੇ ਸ਼ਬਦ ਦਾ ਇਸਤੇਮਾਲ ਕਰ ਸਕਦੇ ਸੀ ਪਰ ਮਜ਼ਾਕ ਹੁਣ ਇਕ ਅਪਸ਼ਬਦ ਹੈ। ਮਜ਼ਾਕ ਸਵਿਕਾਰਯੋਗ ਨਹੀਂ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਐਂਡ੍ਰਿਊ ਸਟ੍ਰਾਸ ਨੇ ਵੀ ਹਾਲ ਹੀ ’ਚ ਇਸੇ ਤਰ੍ਹਾਂ ਦੀ ਗੱਲ ਕੀਤੀ ਸੀ ਅਤੇ ਕ੍ਰਿਕਟਰਾਂ ਨੂੰ ਅਜ਼ੀਮ ਰਫੀਕ ਵਰਗੇ ਵਿਵਾਦ ਤੋਂ ਬਚਣ ਲਈ ਨਸਲੀ ਭੇਦਭਾਵ ਵਾਲੇ ਮਜ਼ਾਕ ਅਤੇ ਖਿਚਾਈ ਤੋਂ ਬਚਣਾ ਚਾਹੀਦਾ ਹੈ।