ਦ੍ਰਾਵਿੜ ਨੂੰ ਭਾਰਤੀ ਟੀਮ ਦੀ ਮਦਦ ਲਈ ਆਸਟਰੇਲੀਆ ਭੇਜਣਾ ਚਾਹੀਦੈ : ਵੇਂਗਸਰਕਰ

Monday, Dec 21, 2020 - 10:27 PM (IST)

ਦ੍ਰਾਵਿੜ ਨੂੰ ਭਾਰਤੀ ਟੀਮ ਦੀ ਮਦਦ ਲਈ ਆਸਟਰੇਲੀਆ ਭੇਜਣਾ ਚਾਹੀਦੈ : ਵੇਂਗਸਰਕਰ

ਨਵੀਂ ਦਿੱਲੀ– ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਦਲੀਪ ਵੇਂਗਸਰਕਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਅਪੀਲ ਕੀਤੀ ਹੈ ਕਿ ਟੀਮ ਦੇ ਸਾਬਕਾ ਬੱਲੇਬਾਜ਼ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦੀ ਮਦਦ ਕਰਨ ਲਈ ਤੁਰੰਤ ਆਸਟਰੇਲੀਆ ਭੇਜਣਾ ਚਾਹੀਦਾ ਹੈ।

PunjabKesari
ਵੇਂਗਸਰਕਰ ਦਾ ਮੰਨਣਾ ਹੈ ਕਿ ਦ੍ਰਾਵਿੜ ਦੇ ਕੋਚ ਦੇ ਰੂਪ ਵਿਚ ਤਜਰਬਾ ਟੀਮ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ ਵਿਚ ਟੀਮ ਇੰਡੀਆ ਦੇ ਕੰਮ ਆਵੇਗਾ। ਭਾਰਤ ਨੂੰ ਆਸਟਰੇਲੀਆ ਦੇ ਹੱਥੋਂ ਪਹਿਲੇ ਟੈਸਟ ਮੁਕਾਬਲੇ ਵਿਚ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੇਂਗਸਰਕਰ ਨੇ ਕਿਹਾ, ‘‘ਬੀ. ਸੀ. ਸੀ. ਆਈ. ਨੂੰ ਦ੍ਰਾਵਿੜ ਨੂੰ ਤੁਰੰਤ ਆਸਟਰੇਲੀਆ ਭੇਜਣਾ ਚਾਹੀਦਾ ਹੈ। ਆਸਟਰੇਲੀਆ ਦੇ ਵਾਤਾਵਰਣ ਵਿਚ ਦ੍ਰਾਵਿੜ ਤੋਂ ਬਿਹਤਰ ਕੋਈ ਵੀ ਭਾਰਤੀ ਬੱਲੇਬਾਜ਼ਾਂ ਦਾ ਮਾਰਗ ਦਰਸ਼ਨ ਨਹੀਂ ਕਰ ਸਕਦਾ। ਉਸਦਾ ਰਹਿਣਾ ਨੈੱਟ ਵਿਚ ਟੀਮ ਨੂੰ ਕਾਫੀ ਮਦਦ ਦੇਵੇਗਾ। ਬੋਰਡ ਰਾਸ਼ਟਰੀ ਟੀਮ ਵਿਚ ਦ੍ਰਾਵਿੜ ਦਾ ਇਸਤੇਮਾਲ ਬਾਖੂਬੀ ਕਰ ਸਕਦਾ ਹੈ।’’


ਨੋਟ- ਦ੍ਰਾਵਿੜ ਨੂੰ ਭਾਰਤੀ ਟੀਮ ਦੀ ਮਦਦ ਲਈ ਆਸਟਰੇਲੀਆ ਭੇਜਣਾ ਚਾਹੀਦੈ : ਵੇਂਗਸਰਕਰ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News