ਦ੍ਰਾਵਿੜ ਬੋਲੇ- ਕਿਸ ਵਜ੍ਹਾ ਨਾਲ ਭਾਰਤ ਨੂੰ AUS ਵਿਰੁੱਧ ਟੈਸਟ ਸੀਰੀਜ਼ 'ਚ ਮਿਲੇਗੀ ਚੁਣੌਤੀ

Thursday, Jun 11, 2020 - 03:49 AM (IST)

ਦ੍ਰਾਵਿੜ ਬੋਲੇ- ਕਿਸ ਵਜ੍ਹਾ ਨਾਲ ਭਾਰਤ ਨੂੰ AUS ਵਿਰੁੱਧ ਟੈਸਟ ਸੀਰੀਜ਼ 'ਚ ਮਿਲੇਗੀ ਚੁਣੌਤੀ

ਮੁੰਬਈ- ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਨੂੰ ਲੱਗਦਾ ਹੈ ਕਿ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਇਸ ਵਾਰ ਆਸਟਰੇਲੀਆਈ ਟੀਮ 'ਚ ਮੌਜੂਦ ਹੋਣ ਨਾਲ ਭਾਰਤ ਨੂੰ ਉੱਥੇ ਦੇ ਟੈਸਟ ਦੌਰੇ 'ਤੇ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਸਮਿਥ ਤੇ ਵਾਰਨਰ ਦੱਖਣੀ ਅਫਰੀਕਾ 'ਚ ਹੋਈ ਗੇਂਦ ਨਾਲ ਛੇੜਛਾੜ ਦੀ ਘਟਨਾ ਕਾਰਨ ਲੱਗੀ ਪਾਬੰਦੀ ਦੀ ਵਜ੍ਹਾ ਨਾਲ ਆਸਟਰੇਲੀਆ ਦੀ ਉਸ ਟੀਮ 'ਚ ਸ਼ਾਮਲ ਨਹੀਂ ਸਨ ਜਿਸ 'ਤੇ ਭਾਰਤ ਨੇ 2018 'ਚ ਉਸਦੀ ਧਰਤੀ 'ਤੇ ਇਤਿਹਾਸਕ ਟੈਸਟ ਸੀਰੀਜ਼ ਜਿੱਤੀ ਸੀ। ਇਨ੍ਹਾਂ ਦੋਵਾਂ ਦੀ ਗੈਰਹਾਜ਼ਰੀ 'ਚ ਭਾਰਤ ਨੇ ਆਸਟਰੇਲੀਆਈ ਧਰਤੀ 'ਤੇ 2018-19 'ਚ ਆਪਣੀ ਪਹਿਲੀ ਟੈਸਟ ਸੀਰੀਜ਼ 'ਚ ਜਿੱਤ ਹਾਸਲ ਕੀਤੀ ਸੀ। ਦ੍ਰਾਵਿੜ ਨੇ ਸ਼ੋਅ 'ਚ ਕਿਹਾ ਕਿ ਸਮਿਥ ਤੇ ਵਾਰਨਰ ਦੀ ਘਾਟ ਆਸਟਰੇਲੀਆ ਦੇ ਲਈ ਬਹੁਤ ਵੱਡੀ ਚੀਜ਼ ਸੀ ਕਿਉਂਕਿ ਉਸਦਾ ਟੀਮ 'ਤੇ ਬਹੁਤ ਵੱਡਾ ਪ੍ਰਭਾਵ ਹੈ। ਇਹ ਦੋਵੇਂ ਆਸਟਰੇਲੀਆ ਦੇ 2 ਚੋਟੀ ਬੱਲੇਬਾਜ਼ ਹਨ ਤੇ ਇਹ ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਂਦੇ ਹਨ।

PunjabKesari
ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਦੇਖਿਆ ਕਿ ਸਮਿਥ ਵਰਗੇ ਖਿਡਾਰੀ ਦਾ ਏਸ਼ੇਜ਼ 'ਚ ਕੀ ਪ੍ਰਭਾਵ ਸੀ, ਜਿੱਥੇ ਤੱਕ ਕਿ ਵਾਰਨਰ ਫਾਰਮ 'ਚ ਨਹੀਂ ਸੀ ਪਰ ਉਹ ਮਾਰਨਸ ਲਾਬੂਸ਼ੇਨ ਦੇ ਨਾਲ ਸੀਰੀਜ਼ ਨੂੰ ਅੱਗੇ ਲੈ ਗਏ। ਹਾਂ, ਇਨ੍ਹਾਂ ਦੋਵਾਂ ਦੀ ਹਾਜ਼ਰੀ 'ਚ ਭਾਰਤ ਦੇ ਲਈ ਇਹ ਦੌਰਾ ਇਸ ਵਾਰ ਬਹੁਤ ਚੁਣੌਤੀਪੂਰਨ ਹੋਵੇਗਾ। ਭਾਰਤ ਨੂੰ ਆਸਟਰੇਲੀਆ ਦੌਰੇ 'ਤੇ ਤਿੰਨ ਦਸੰਬਰ ਤੋਂ ਬ੍ਰਿਸਬੇਨ 'ਚ ਸ਼ੁਰੂ ਹੋਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਵਿਰਾਟ ਕੋਹਲੀ ਤੇ ਉਸਦੀ ਟੀਮ 'ਚ ਆਸਟਰੇਲੀਆ ਨੂੰ ਟੱਕਰ ਦੇਣ ਦੀ ਯੋਗਤਾ ਹੈ।

PunjabKesari


author

Gurminder Singh

Content Editor

Related News