ਦ੍ਰਾਵਿੜ ਨੂੰ BCCI ਆਰਚਣ ਅਧਿਕਾਰੀ ਨੇ ਹਿੱਤਾਂ ਦੇ ਟਕਰਾਅ ਦਾ ਦਿੱਤਾ ਨੋਟਿਸ

Tuesday, Aug 06, 2019 - 09:41 PM (IST)

ਦ੍ਰਾਵਿੜ ਨੂੰ BCCI ਆਰਚਣ ਅਧਿਕਾਰੀ ਨੇ ਹਿੱਤਾਂ ਦੇ ਟਕਰਾਅ ਦਾ ਦਿੱਤਾ ਨੋਟਿਸ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਤੇ ਵਰਤਮਾਨ 'ਚ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) ਦੇ ਕ੍ਰਿਕਟ ਸੰਚਾਲਨ ਪ੍ਰਮੁੱਖ ਰਾਹੁਲ ਦ੍ਰਾਵਿੜ ਨੂੰ ਬੀ. ਸੀ. ਸੀ. ਆਈ. ਦੇ ਆਰਚਣ ਅਧਿਕਾਰੀ ਨੇ ਉਸਦੇ ਵਿਰੁੱਧ ਲਗਾਏ ਗਏ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ 'ਤੇ ਨੋਟਿਸ ਜਾਰੀ ਕੀਤਾ ਹੈ। ਬੀ. ਸੀ. ਸੀ. ਆਈ. ਦੇ ਲੋਕਪਾਲ ਤੇ ਆਰਚਣ ਅਧਿਕਾਰੀ ਜਸਟਿਸ (ਸੇਵਾਮੁਕਤ) ਡੀ. ਕੇ. ਜੈਨ ਨੇ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ.) ਦੇ ਆਜੀਵਨ ਮੈਂਬਰ ਸੰਦੀਵ ਗੁਪਤਾ ਦੀ ਸ਼ਿਕਾਇਤ 'ਤੇ ਨੋਟਿਸ ਜਾਰੀ ਕੀਤਾ ਹੈ। ਗੁਪਤਾ ਦੀ ਸ਼ਿਕਾਇਤ ਦੇ ਅਨੁਸਾਰ ਦ੍ਰਾਵਿੜ ਕਥਿਤ ਹਿੱਤਾਂ ਦੇ ਟਕਰਾਅ ਦੇ ਦਾਇਰੇ 'ਚ ਆਉਂਦੇ ਹਨ ਜੋ ਕਿ ਐੱਨ. ਸੀ. ਏ. ਨਿਦੇਸ਼ਕ ਹੋਣ ਦੇ ਨਾਲ ਇੰਡੀਆ ਸੀਮੇਂਟ ਗਰੁੱਪ ਦੇ ਉੁਪ ਪ੍ਰਧਾਨ ਹਨ। ਇੰਡੀਅਨ ਸੀਮੇਂਟ ਦੇ ਕੋਲ ਆਈ. ਪੀ. ਐੱਲ. ਫ੍ਰੈਂਚਾਇਜ਼ੀ ਚੇਨਈ ਸੁਪਰਕਿੰਗਸ ਦਾ ਮਲਕੀਅਤ ਹੈ। ਜਸਟਿਸ ਜੈਨ ਨੇ ਕਿਹਾ ਕਿਹਾ ਹਾਂ ਮੈਂ ਸ਼ਿਕਾਇਤ ਮਿਲਣ ਤੋਂ ਬਾਅਦ ਪਿਛਲੇ ਹਫਤੇ ਰਾਹੁਲ ਨੂੰ ਨੋਟਿਸ ਭੇਜਿਆ ਸੀ। ਉਸ ਨੂੰ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਦੋ ਹਫਤੇ ਦਾ ਸਮਾਂ ਦਿੱਤਾ ਗਿਆ ਹੈ।


author

Gurdeep Singh

Content Editor

Related News