ਦ੍ਰਾਵਿੜ ਕੋਵਿਡ-19 ਪਾਜ਼ੇਟਿਵ, ਏਸ਼ੀਆ ਕੱਪ ਲਈ ਦੁਬਈ ਨਹੀਂ ਜਾਣਗੇ; BCCI ਸਕੱਤਰ ਨੇ ਕੀਤੀ ਪੁਸ਼ਟੀ

Tuesday, Aug 23, 2022 - 06:02 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਹ 27 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨਾਲ ਦੁਬਈ ਨਹੀਂ ਜਾ ਸਕਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ. ਸ਼ਾਹ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ । ਭਾਰਤ 28 ਅਗਸਤ ਨੂੰ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਇਸ ਤੋਂ ਪਹਿਲਾਂ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਦ੍ਰਾਵਿੜ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ।

ਇਹ ਵੀ ਪੜ੍ਹੋ : 28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਭਾਰਤੀ ਕ੍ਰਿਕਟ ਟੀਮ ਦੇ ਧਾਕੜਾਂ ਦੇ ਰਿਕਾਰਡ

ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, 'ਏਸ਼ੀਆ ਕੱਪ 2022 ਲਈ ਟੀਮ ਦੇ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕੋਵਿਡ-19 ਲਈ ਰੂਟੀਨ ਟੈਸਟ ਪਾਜ਼ੇਟਿਵ ਆਇਆ ਹੈ।' ਦ੍ਰਾਵਿੜ ਫਿਲਹਾਲ BCCI ਦੀ ਮੈਡੀਕਲ ਟੀਮ ਦੀ ਨਿਗਰਾਨੀ 'ਚ ਹਨ ਅਤੇ ਉਨ੍ਹਾਂ 'ਚ ਕੋਵਿਡ ਦੇ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਕੋਵਿਡ-19 ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਹ ਵਾਪਸ ਟੀਮ ਨਾਲ ਜੁੜ ਜਾਣਗੇ। ਸਹਾਇਕ ਕੋਚ ਪਾਰਸ ਮਹਾਮਬਰੇ ਫਿਲਹਾਲ ਟੀਮ ਦੇ ਇੰਚਾਰਜ ਹੋਣਗੇ ਪਰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁਖੀ ਵੀ. ਵੀ. ਐੱਸ. ਲਕਸ਼ਮਣ ਨੂੰ ਟੀਮ ਨਾਲ ਦੁਬਈ ਭੇਜਣ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ। ਕੀਤਾ ਜਾਵੇਗਾ।

ਇਹ ਵੀ ਪੜ੍ਹੋ : Asia Cup 2022 : ਕੇ. ਐਲ. ਰਾਹੁਲ ਏਸ਼ੀਆ ਕੱਪ ਵਿੱਚ ਆਪਣੇ ਬੱਲੇ ਨਾਲ ਜਾਦੂ ਬਿਖੇਰਨ ਲਈ ਤਿਆਰ

ਬੀ. ਸੀ. ਸੀ. ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ, "ਅਸੀਂ ਇਸ 'ਤੇ ਫੈਸਲਾ ਕਰਾਂਗੇ ਕਿ ਵੀ. ਵੀ. ਐਸ. ਹਰਾਰੇ ਤੋਂ ਸਿੱਧੇ ਦੁਬਈ ਜਾਣਗੇ ਜਾਂ ਨਹੀਂ।" ਇਸ ਦਾ ਫੈਸਲਾ ਹੁਣ ਹੋਵੇਗਾ ਅਤੇ ਲੋੜ ਪੈਣ 'ਤੇ ਉਹ ਟੀਮ 'ਚ ਸ਼ਾਮਲ ਹੋਣਗੇ। ਉਦੋਂ ਤੱਕ ਪਾਰਸ ਮੌਬਰੇ ਇੰਚਾਰਜ ਹੋਣਗੇ। ਟੀਮ ਦੇ ਬਾਕੀ ਮੈਂਬਰ ਫਿੱਟ ਹਨ ਅਤੇ ਅੱਜ ਸਵੇਰੇ ਯੂ. ਏ. ਈ. ਲਈ ਰਵਾਨਾ ਹੋ ਗਏ ਹਨ। ਜ਼ਿਆਦਾਤਰ ਟੀਮ ਮੈਂਬਰ ਮੰਗਲਵਾਰ ਸਵੇਰੇ ਮੁੰਬਈ ਤੋਂ ਰਵਾਨਾ ਹੋਏ ਜਦਕਿ ਉਪ ਕਪਤਾਨ ਕੇ. ਐੱਲ. ਰਾਹੁਲ, ਦੀਪਕ ਹੁੱਡਾ ਅਤੇ ਰਿਜ਼ਰਵ ਖਿਡਾਰੀ ਅਕਸ਼ਰ ਪਟੇਲ ਹਰਾਰੇ ਤੋਂ ਉੱਥੇ ਪਹੁੰਚਣਗੇ। ਇਹ ਤਿੰਨੋਂ ਜ਼ਿੰਬਾਬਵੇ ਦਾ ਦੌਰਾ ਕਰਨ ਵਾਲੀ ਟੀਮ ਦਾ ਹਿੱਸਾ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News