ਵਿਰਾਟ ਦੇ ਅਭਿਆਸ ਮੈਚ 'ਚ ਖੇਡਣ 'ਤੇ ਸ਼ੱਕ ਬਰਕਰਾਰ, ਕਿਹਾ- ਫੈਸਲਾ ਮੇਰੇ ਹੱਥ 'ਚ ਨਹੀਂ

12/09/2020 10:23:43 PM

ਸਿਡਨੀ- ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਆਸਟਰੇਲੀਆ-ਏ ਦੇ ਵਿਰੁੱਧ 11 ਦਸੰਬਰ ਤੋਂ ਸਿਡਨੀ 'ਚ ਹੋਣ ਵਾਲੇ ਦੂਜੇ ਅਭਿਆਸ ਮੈਚ 'ਚ ਖੇਡਣ 'ਤੇ ਸ਼ੱਕ ਬਰਕਰਾਰ ਹੈ। ਭਾਰਤ ਤੇ ਆਸਟਰੇਲੀਆ ਵਿਚਾਲੇ 17 ਦਸੰਬਰ ਤੋਂ ਐਡੀਲੇਡ 'ਚ ਸ਼ੁਰੂਆਤ ਹੋਵੇਗੀ। ਉਸ ਤੋਂ ਪਹਿਲਾਂ ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲੀਆ-ਏ ਦੇ ਵਿਰੁੱਧ ਤਿੰਨ ਦਿਨਾਂ ਦਾ ਅਭਿਆਸ ਮੈਚ ਗੁਲਾਬੀ ਗੇਂਦ ਨਾਲ ਖੇਡੇਗੀ। ਇਸ ਮੈਚ 'ਚ ਕਪਤਾਨ ਵਿਰਾਟ ਦੇ ਖੇਡਣ 'ਤੇ ਸ਼ੱਕ ਬਣਿਆ ਹੋਇਆ ਹੈ। 
ਵਿਰਾਟ ਨੇ ਕਿਹਾ ਕਿ ਇਸ 'ਚ ਖੇਡਣਾ ਜਾਂ ਨਹੀਂ ਖੇਡਣ ਦਾ ਫੈਸਲਾ ਮੇਰੇ ਹੱਥ 'ਚ ਨਹੀਂ ਹੈ ਤੇ ਮੈਂ ਪੂਰੇ ਮੈਚ 'ਚ ਖੇਡਣਾ ਪਸੰਦ ਕਰਾਂਗਾ। ਮੈਂ ਆਪਣੇ ਫਿਜ਼ੀਓ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ਮੈਚ 'ਚ ਖੇਡਣ ਨੂੰ ਲੈ ਕੇ ਫੈਸਲਾ ਕਰਾਂਗਾ। ਵਿਰਾਟ ਪਹਿਲਾ ਟੈਸਟ ਖੇਡਣ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਆਪਣੇ ਘਰ (ਆਪਣੇ ਦੇਸ਼) ਜਾਣਗੇ। ਭਾਰਤ ਨੇ ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਦੇ ਅਭਿਆਸ ਦੇ ਮੱਦੇਨਜ਼ਰ ਪਹਿਲਾ ਤਿੰਨ ਦਿਨਾਂ ਮੈਚ ਖੇਡਿਆ ਹੈ ਜੋ ਡਰਾਅ ਰਿਹਾ ਸੀ। ਇਸ ਅਭਿਆਸ ਮੈਚ 'ਚ ਮਯੰਕ ਅਗਰਵਾਲ, ਰਵਿੰਦਰ ਜਡੇਜਾ, ਲੋਕੇਸ਼ ਰਾਹੁਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਟੀ-20 ਟੀਮ ਸੀਰੀਜ਼ ਦਾ ਹਿੱਸਾ ਹੋਣ ਕਾਰਨ ਭਾਗ ਨਹੀਂ ਲੈ ਸਕੇ।

ਨੋਟ- ਵਿਰਾਟ ਦੇ ਅਭਿਆਸ ਮੈਚ 'ਚ ਖੇਡਣ 'ਤੇ ਸ਼ੱਕ ਬਰਕਰਾਰ, ਕਿਹਾ- ਫੈਸਲਾ ਮੇਰੇ ਹੱਥ 'ਚ ਨਹੀਂ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News