12 ਸਾਲਾ ਨੰਨ੍ਹੇ ਗੇਂਦਬਾਜ਼ ਦੇ ਅੱਗੇ ਬੱਲੇਬਾਜ਼ਾਂ ਦੀ ਆਈ ਸ਼ਾਮਤ, 1 ਓਵਰ 'ਚ 6 ਵਿਕਟਾਂ ਲੈ ਕੇ ਮਚਾਇਆ ਤਹਿਲਕਾ

Saturday, Jun 17, 2023 - 05:06 PM (IST)

12 ਸਾਲਾ ਨੰਨ੍ਹੇ ਗੇਂਦਬਾਜ਼ ਦੇ ਅੱਗੇ ਬੱਲੇਬਾਜ਼ਾਂ ਦੀ ਆਈ ਸ਼ਾਮਤ, 1 ਓਵਰ 'ਚ 6 ਵਿਕਟਾਂ ਲੈ ਕੇ ਮਚਾਇਆ ਤਹਿਲਕਾ

ਸਪੋਰਟਸ ਡੈਸਕ- Double Hattrick By Oliver : ਕ੍ਰਿਕਟ ਦੇ ਮੈਦਾਨ 'ਤੇ ਹਰ ਰੋਜ਼ ਨਵੇਂ ਰਿਕਾਰਡ ਬਣਦੇ ਅਤੇ ਟੁੱਟਦੇ ਹਨ। ਜਦੋਂ ਵੀ ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਹਰ ਕਿਸੇ ਨੂੰ ਆਪਣੇ ਆਪ ਹੀ ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦੀ ਝਲਕ ਦਿਖਾਈ ਦਿੰਦੀ ਹੈ, ਜਿਸ ਨੇ 2007 ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੂੰ ਲਗਾਤਾਰ 6 ਛੱਕੇ ਜੜੇ ਸਨ।  ਹਾਲ ਹੀ 'ਚ ਅਜਿਹਾ ਮੈਚ ਦੇਖਣ ਨੂੰ ਮਿਲਿਆ, ਜਿਸ 'ਚ ਬੱਲੇਬਾਜ਼ ਨਹੀਂ ਸਗੋਂ ਗੇਂਦਬਾਜ਼ ਨੇ ਵਾਹਵਾਹੀ ਲੁੱਟੀ ਹੈ।

ਇਹ ਵੀ ਪੜ੍ਹੋ : ਏਸ਼ੀਆ ਕੱਪ 'ਤੇ ਸਹਿਮਤੀ ਮਗਰੋਂ ਬਦਲੇ ਪਾਕਿਸਤਾਨ ਦੇ ਸੁਰ, ਨਜ਼ਮ ਸੇਠੀ ਨੇ ਦਿੱਤਾ ਇਹ ਬਿਆਨ

12 ਸਾਲ ਦੇ ਓਲੀਵਰ ਨੇ ਲਈ ਡਬਲ ਹੈਟ੍ਰਿਕ

ਦਰਅਸਲ, ਓਲੀ ਵ੍ਹਾਈਟ ਹਾਊਸ ਨਾਂ ਦੇ 12 ਸਾਲਾ ਗੇਂਦਬਾਜ਼ ਨੇ ਡਬਲ ਹੈਟ੍ਰਿਕ ਲੈ ਕੇ ਤਹਿਲਕਾ ਮਚਾ ਦਿੱਤਾ ਹੈ। ਇਸ ਛੋਟੇ ਗੇਂਦਬਾਜ਼ ਨੇ ਇੱਕ ਓਵਰ ਵਿੱਚ 6 ਵਿਕਟਾਂ ਲੈ ਕੇ ਬੱਲੇਬਾਜ਼ਾਂ ਨੂੰ ਉਨ੍ਹਾਂ ਦਾਦੀ ਦੀ ਨਾਨੀ ਯਾਦ ਦਿਵਾ ਦਿੱਤੀ। ਗੇਂਦਬਾਜ਼ ਓਲੀਵਰ ਬ੍ਰੌਮਸਗਰੋਵ ਕ੍ਰਿਕਟ ਕਲੱਬ ਲਈ ਖੇਡਦਾ ਹੈ। ਉਸ ਨੇ 9 ਜੂਨ ਨੂੰ ਕੁੱਕਹਿਲ ਖਿਲਾਫ ਖੇਡੇ ਗਏ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਰ ਪਾਸੇ ਵਾਹਵਾਹੀ ਲੁੱਟੀ ਹੈ।। ਤੁਹਾਨੂੰ ਦੱਸ ਦੇਈਏ ਕਿ ਕੁਕਹਿਲ ਦੇ ਖਿਲਾਫ ਓਲੀ ਵ੍ਹਾਈਟਹਾਊਸ ਨੇ ਬਿਨਾਂ ਕੋਈ ਦੌੜ ਖਰਚ ਕੀਤੇ ਕੁੱਲ 8 ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਸੀ।

ਬਰੂਮਸਗਰੋਵ ਕ੍ਰਿਕਟ ਕਲੱਬ ਨੇ ਇਸ ਗੇਂਦਬਾਜ਼ ਦੀ ਫੋਟੋ ਅਤੇ ਵੱਡੀ ਉਪਲਬਧੀ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ, ਜਿਸ ਨਾਲ ਕ੍ਰਿਕਟ ਦੀ ਦੁਨੀਆ 'ਚ  ਤਹਿਲਕਾ ਮਚ ਗਿਆ ਹੈ। ਬਰੂਮਸਗਰੋਵ ਕ੍ਰਿਕਟ ਕਲੱਬ ਨੇ ਲਿਖਿਆ, "ਸਾਡੇ U12 ਖਿਡਾਰੀ ਦੀ ਸ਼ਾਨਦਾਰ ਪ੍ਰਾਪਤੀ ਦੇ ਕਹਿਣੇ?"

ਇਹ ਵੀ ਪੜ੍ਹੋ : ਵੱਡੀ ਖ਼ਬਰ: ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਨੂੰ ਮਿਲੀ ਕਲੀਨ ਚਿੱਟ

ਓਵੀਵਰ ਐਮੀ ਜੋਨਸ ਦਾ ਪੋਤਾ ਹੈ

ਇਹ ਲੜਕਾ 1969 ਵਿੱਚ ਵਿੰਬਲਡਨ ਦੀ ਜੇਤੂ ਐਮੀ ਜੋਨਸ ਦਾ ਪੋਤਾ ਹੈ। ਇਸ ਲਈ ਇਹ ਸਮਝਿਆ ਜਾ ਸਕਦਾ ਹੈ ਕਿ ਪਰਿਵਾਰਕ ਖੇਡ ਵਿੱਚ ਹੋਣਾ ਓਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬਚਪਨ ਤੋਂ ਹੀ ਉਸ ਵਿਚ ਇਕ ਵੱਖਰੀ ਯੋਗਤਾ ਦੇਖਣ ਨੂੰ ਮਿਲ ਰਹੀ ਹੈ।

ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਲੀ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਅਜਿਹਾ ਹੋ ਸਕਦਾ ਹੈ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੈਂ ਪਹਿਲੀ ਗੇਂਦ 'ਤੇ ਵਿਕਟ ਲੈ ਲਿਆ, ਮੈਂ ਸੋਚਿਆ ਕਿ ਇਹ ਵਾਈਡ ਹੋਣ ਜਾ ਰਿਹਾ ਹੈ, ਪਰ ਜਿਵੇਂ ਹੀ ਮੈਂ ਦੋ ਵਿਕਟਾਂ ਲਈਆਂ ਤਾਂ ਸਟੇਡੀਅਮ 'ਚ ਮੌਜੂਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆਏ ਅਤੇ ਹੈਟ੍ਰਿਕ ਦੀ ਮੰਗ ਕਰਦੇ ਹੋਏ ਲਗਾਤਾਰ ਹੂਟਿੰਗ ਕਰਨ ਲੱਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News