'ਚਿੰਤਾ ਨਾ ਕਰੋ ਬੇਟਾ', ਉਰਵਸ਼ੀ ਰੌਤੇਲਾ ਦੀ ਮਾਂ ਨੇ ਸਾਂਝੀ ਕੀਤੀ ਹਸਪਤਾਲ ਦੀ ਫੋਟੋ,ਜਿੱਥੇ ਪੰਤ ਹੈ ਦਾਖ਼ਲ, ਹੋਈ ਟ੍ਰੋਲ
Tuesday, Jan 10, 2023 - 02:56 PM (IST)
ਮੁੰਬਈ (ਏਜੰਸੀ): ਉਰਵਸ਼ੀ ਰੌਤੇਲਾ ਵੱਲੋਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਹਸਪਤਾਲ, ਜਿੱਥੇ ਰਿਸ਼ਭ ਪੰਤ ਦਾਖ਼ਲ ਹੈ, ਦੀ ਇੱਕ ਫੋਟੋ ਪੋਸਟ ਕਰਨ ਤੋਂ ਬਾਅਦ ਹੁਣ ਉਸਦੀ ਮਾਂ ਮੀਰਾ ਰੌਤੇਲਾ ਨੇ ਵੀ ਕੈਪਸ਼ਨ ਦੇ ਨਾਲ ਇੰਸਟਾਗ੍ਰਾਮ 'ਤੇ ਹਸਪਤਾਲ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਸਭ ਕੁਝ ਠੀਕ ਹੈ ਬੇਟਾ, ਚਿੰਤਾ ਨਾ ਕਰੋ, ਉਰਵਸ਼ੀ ਰੌਤੇਲਾ।"
ਉਰਵਸ਼ੀ ਦੀ ਮਾਂ ਵੱਲੋਂ ਫੋਟੋ ਪੋਸਟ ਕਰਨ ਤੋਂ ਤੁਰੰਤ ਬਾਅਦ, ਨੇਟੀਜ਼ਨਜ਼ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਸਹਾਰਾ ਲਿਆ। ਇੱਕ ਯੂਜ਼ਰ ਨੇ ਲਿਖਿਆ, "ਵ੍ਹਟਸਅੱਪ ਜਾਂ ਕਾਲ ਕਰਕੇ ਵੀ ਇਹ ਗੱਲ ਦੱਸੀ ਜਾ ਸਕਦੀ ਹੈ।" ਜਿਸ 'ਤੇ ਮੀਰਾ ਨੇ ਹਿੰਦੀ 'ਚ ਜਵਾਬ ਦਿੱਤਾ, ਜਿਸ 'ਚ ਲਿਖਿਆ ਸੀ, 'ਬੁੱਧ ਤਾਂ ਤੈਨੂੰ ਕਿਵੇਂ ਪਤਾ ਲੱਗਦਾ।'
ਇਹ ਵੀ ਪੜ੍ਹੋ: ਦਿਲ ਦੇ ਹੱਥੋਂ ਮਜਬੂਰ ਹੋਈ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨੂੰ ਮਿਲਣ ਹਸਪਤਾਲ ਪੁੱਜੀ! ਸਾਂਝੀ ਕੀਤੀ ਤਸਵੀਰ
ਇਕ ਹੋਰ ਯੂਜ਼ਰ ਨੇ ਲਿਖਿਆ, "ਆਪਣੀ ਧੀ ਨੂੰ ਸਮਝਾਉਣ ਦੀ ਬਜਾਏ ਤੁਸੀਂ ਉਸ ਦੀ ਖੁਦ ਦੀ ਬੇਇਜ਼ਤੀ ਕਰਨ ਵਿਚ ਮਦਦ ਕਰ ਰਹੇ ਹੋ... ਬੇਹਤਰੀਨ ਪਹਿਲ...।"
ਹਾਲ ਹੀ 'ਚ ਰਿਸ਼ਭ ਪੰਤ ਦੇ ਗੋਡੇ ਦੀ ਸਫਲ ਸਰਜਰੀ ਹੋਈ ਹੈ। ਸੂਤਰਾਂ ਨੇ ਏ.ਐੱਨ.ਆਈ. ਨੂੰ ਦੱਸਿਆ ਕਿ ਸਰਜਰੀ ਸ਼ੁੱਕਰਵਾਰ ਨੂੰ ਹੋਈ ਸੀ ਅਤੇ ਕ੍ਰਿਕਟਰ ਹੁਣ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ ਅਤੇ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਰਿਸ਼ਭ ਪੰਤ ਨੂੰ ਬੁੱਧਵਾਰ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਤੋਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਮੈਡੀਕਲ ਰਿਸਰਚ ਇੰਸਟੀਚਿਊਟ 'ਚ ਏਅਰ-ਲਿਫਟ ਕੀਤਾ ਗਿਆ ਸੀ। ਦੱਸ ਦੇਈਏ ਕਿ ਕ੍ਰਿਕਟਰ 30 ਦਸੰਬਰ ਨੂੰ ਖ਼ਤਰਨਾਕ ਹਾਦਸੇ ਵਿਚ ਵਾਲ-ਵਾਲ ਬਚ ਗਿਆ ਸੀ। ਦਿੱਲੀ ਤੋਂ ਰੁੜਕੀ ਪਰਤਦੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਉਰਵਸ਼ੀ ਨੇ ਆਪਣੀ ਇੰਸਟਾ ਸਟੋਰੀ ਵਿਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਹਸਪਤਾਲ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਕਿਆਸ ਲਗਾਏ ਗਏ ਸਨ ਕਿ ਅਦਾਕਾਰਾ ਦਿਲ ਦੇ ਹੱਥੋਂ ਮਜਬੂਰ ਹੋ ਕੇ ਰਿਸ਼ਭ ਪੰਤ ਨੂੰ ਮਿਲਣ ਲਈ ਹਸਪਤਾਲ ਗਈ ਹੈ। ਹਾਲਾਂਕਿ ਅਦਾਕਾਰਾ ਨੇ ਇਸ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਲਿਖੀ ਸੀ ਪਰ ਉਸ ਦੀ ਸਟੋਰੀ ਦੇਖ ਕੇ ਲੱਗ ਰਿਹਾ ਸੀ ਕਿ ਉਹ ਰਿਸ਼ਭ ਪੰਤ ਨੂੰ ਮਿਲਣ ਗਈ ਸੀ। ਇਸ ਤੋਂ ਪਹਿਲਾਂ ਉਰਵਸ਼ੀ ਰੌਤੇਲਾ ਨੇ ਪੰਤ ਨਾਲ ਵਾਪਰੇ ਹਾਦਸੇ ਤੋਂ ਅਗਲੇ ਦਿਨ ਯਾਨੀ 31 ਦਸੰਬਰ 2022 ਨੂੰ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ''praying'' ਲਿਖਿਆ ਸੀ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ
ਜ਼ਿਕਰਯੋਗ ਹੈ ਕਿ 2018 ਵਿੱਚ ਅਫਵਾਹਾਂ ਉੱਡੀਆਂ ਸਨ ਕਿ ਉਰਵਸ਼ੀ ਅਤੇ ਰਿਸ਼ਭ ਇਕ-ਦੂਜੇ ਨੂੰ ਡੇਟਿੰਗ ਕਰ ਰਹੇ ਹਨ, ਜਦੋਂ ਉਹਨਾਂ ਨੂੰ ਮੁੰਬਈ ਵਿੱਚ ਬਹੁਤ ਸਾਰੇ ਪ੍ਰਸਿੱਧ ਰੈਸਟੋਰੈਂਟਾਂ, ਪਾਰਟੀਆਂ ਅਤੇ ਇਵੈਂਟਾਂ ਵਿੱਚ ਇਕੱਠੇ ਦਾਖ਼ਲ ਹੁੰਦੇ ਅਤੇ ਬਾਹਰ ਨਿਕਲਦੇ ਦੇਖਿਆ ਗਿਆ ਸੀ। ਬਾਅਦ ਵਿੱਚ ਉਸੇ ਸਾਲ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋਵਾਂ ਨੇ ਇੱਕ-ਦੂਜੇ ਨੂੰ ਵਟਸਐਪ 'ਤੇ ਬਲਾਕ ਕਰ ਦਿੱਤਾ ਹੈ। 2019 ਵਿੱਚ, ਰਿਸ਼ਭ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕੀਤਾ ਅਤੇ ਗਰਲਫ੍ਰੈਂਡ ਈਸ਼ਾ ਨੇਗੀ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਈਸ਼ਾ ਨਾਲ ਤਸਵੀਰ ਸਾਂਝੀ ਕੀਤੀ ਅਤੇ ਉਸ ਲਈ ਸੰਦੇਸ਼ ਲਿਖਿਆ, "ਬਸ ਤੁਹਾਨੂੰ ਖੁਸ਼ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਹੀ ਹੋ ਜਿਸ ਕਾਰਨ ਮੈਂ ਬਹੁਤ ਖੁਸ਼ ਹਾਂ।"
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।