ਆਸਟਰੇਲੀਆ ਨਹੀਂ ਜਾਵੇਗਾ ਇੰਗਲੈਂਡ ਦਾ ਇਹ ਬੱਲੇਬਾਜ਼, ਦੱਸੀ ਇਹ ਵਜ੍ਹਾ

Thursday, Oct 21, 2021 - 08:59 PM (IST)

ਆਸਟਰੇਲੀਆ ਨਹੀਂ ਜਾਵੇਗਾ ਇੰਗਲੈਂਡ ਦਾ ਇਹ ਬੱਲੇਬਾਜ਼, ਦੱਸੀ ਇਹ ਵਜ੍ਹਾ

ਲੰਡਨ- ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡੋਮ ਸਿਬਲੀ ਨੇ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਅਭਿਆਸ ਮੈਚ ਦੇ ਲਈ ਇੰਗਲੈਂਡ ਦੀ ਲਾਇਨਸ ਟੀਮ ਦੇ ਨਾਲ ਆਸਟਰੇਲੀਆ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਸਿਬਲੀ ਨੇ ਰਾਸ਼ਟਰੀ ਟੀਮ ਵਿਚ ਫਿਰ ਤੋਂ ਜਗ੍ਹਾ ਬਣਾਉਣ ਦੇ ਲਈ ਆਸਟਰੇਲੀਆ ਦੌਰ 'ਤੇ ਜਾਣ ਦੀ ਬਜਾਏ ਘਰ 'ਤੇ ਰਹਿ ਕੇ ਆਪਣੀ ਬੱਲੇਬਾਜ਼ੀ 'ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਨੌਜਵਾਨ ਬੱਲੇਬਾਜ਼ ਹੈਰੀ ਬਰੂਕ ਨੂੰ ਲਾਇਨਸ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਹ ਹਾਲ ਹੀ ਵਿਚ ਸਫੇਦ ਗੇਂਦ ਕ੍ਰਿਕਟ ਵਿਚ ਧਮਾਕੇਦਾਰ ਬੱਲੇਬਾਜ਼ੀ ਨਾਲ ਚਰਚਾ ਵਿਚ ਆਏ ਸਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ

PunjabKesari


ਇਸ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ਵਿਚ ਪਹਿਲੀ ਵਾਰ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਇਕਰਾਰਨਾਮਾ ਵੀ ਮਿਲਿਆ ਹੈ। ਹੋਬਾਰਟ ਹਰੀਕੇਂਸ ਨੇ ਸਾਈਨ ਕੀਤਾ ਹੈ। ਉਨ੍ਹਾਂ ਨੇ ਕਾਊਂਟੀ ਚੈਂਪੀਅਨਸ਼ਿਪ ਵਿਚ ਵੀ 37.95 ਦੀ ਔਸਤ ਨਾਲ 797 ਦੌੜਾਂ ਬਣਾਈਆਂ ਸਨ, ਜਿਸ ਦੇ ਲਈ ਉਨ੍ਹਾਂ ਨੂੰ ਪੀ. ਐੱਸ. ਏ. (ਪੇਸ਼ੇਵਰ ਕ੍ਰਿਕਟ ਸੰਘ) ਯੰਗ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਸਿਬਲੀ ਨੂੰ ਹਾਲ ਹੀ ਵਿਚ ਭਾਰਤ ਦੇ ਵਿਰੁੱਧ ਘਰੇਲੂ ਸੀਰੀਜ਼ ਦੇ ਦੌਰਾਨ ਖਰਾਬ ਫਾਰਮ ਦੀ ਵਜ੍ਹਾ ਨਾਲ ਇੰਗਲੈਂਡ ਦੀ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਆਸਟਰੇਲੀਆ ਦੇ ਵਿਰੁੱਧ ਦਸੰਬਰ ਤੋਂ ਸ਼ੁਰੂ ਹੋ ਰਹੀ ਏਸ਼ੇਜ਼ ਸੀਰੀਜ਼ ਦੇ ਲਈ ਵੀ ਟੀਮ ਵਿਚ ਨਹੀਂ ਚੁਣਿਆ ਗਿਆ ਹੈ। ਉਸਦੀ ਇਸ ਸਾਲ ਦੀ ਟੈਸਟ ਕ੍ਰਿਕਟ ਵਿਚ ਬੱਲੇਬਾਜ਼ੀ ਔਸਤ 19.77 ਰਹੀ ਹੈ। ਇਸਦੇ ਮੱਦੇਨਜ਼ਰ ਉਨ੍ਹਾਂ ਨੂੰ ਕੇਂਦਰੀ ਇਕਰਾਰਨਾਮਾ ਨਹੀਂ ਮਿਲਿਆ ਸੀ।

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News