ਡਾਗ ਲਿਜਾਂਦਾ ਸੀ ਬਾਲ, ਗੁੱਸੇ ’ਚ ਗੋਲਫਰ ਨੇ ਮਾਰੀ ਗੋਲੀ

Wednesday, May 12, 2021 - 08:59 PM (IST)

ਡਾਗ ਲਿਜਾਂਦਾ ਸੀ ਬਾਲ, ਗੁੱਸੇ ’ਚ ਗੋਲਫਰ ਨੇ ਮਾਰੀ ਗੋਲੀ

ਨਵੀਂ ਦਿੱਲੀ - ਪਯੂਟਰੋ ਰਿਕੋ ਦੇ ਗੋਲਫ ਕੋਰਸ ’ਚ ਨਿਊਯਾਰਕ ਦੇ ਬਿਜ਼ਨਸਮੈਨ ਨੇ ਇਕ ਡਾਗ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਦੋਸ਼ੀ ਦੀ ਪਛਾਣ ਸਲਿਲ ਜਾਵੇਰੀ ਦੇ ਰੂਪ ’ਚ ਕੀਤੀ ਹੈ। ਦੋਸ਼ ਹੈ ਕਿ ਡਾਗ ਸਲਿਲ ਦੀ ਗੋਲਫ ਬਾਲ ਲੈ ਕੇ ਭੱਜ ਜਾਂਦਾ ਸੀ। ਗੁੱਸੇ ’ਚ ਜਾਵੇਰੀ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਘਟਨਾ ਉਦੋਂ ਵਾਪਰੀ ਜਦੋਂ ਜਾਵੇਰੀ 17ਵੇਂ ਹੋਲ ’ਤੇ ਖੇਡ ਰਿਹਾ ਸੀ। ਜਦੋਂ ਤੱਕ ਉਹ 18ਵੇਂ ਹੋਲ ਤੱਕ ਪੁੱਜਾ, ਪੁਲਸ ਨੇ ਉਸ ਨੂੰ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਜਾਵੇਰੀ ਨੇ ਡਾਗ ਮਾਰਨ ਲਈ 9 ਐੱਮ. ਐੱਮ. ਪਿਸਟਲ ਦਾ ਇਸਤੇਮਾਲ ਕੀਤਾ ਸੀ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ


ਹਾਲਾਂਕਿ ਜਾਵੇਰੀ ਨੂੰ 6 ਹਜ਼ਾਰ ਯੂ. ਐੱਸ. ਡਾਲਰ ਦਾ ਬਾਂਡ ਭਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਪਰ ਕੇਸ ਦੇ ਚੱਲਣ ਤੱਕ ਉਸਦਾ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਜ਼ਬਤ ਕਰ ਲਿਆ ਹੈ। ਘਟਨਾਕ੍ਰਮ 'ਤੇ ਪੁਲਸ ਕਮਿਸ਼ਨਰ ਐਂਟੋਨੀਓ ਲੋਪੇਜ਼ ਫਿਗੇਰੋਆ ਨੇ ਕਿਹਾ ਕਿ- ਮੇਰੇ ਪੁਲਸ ਅਫਸਰਾਂ ਦਾ ਧੰਨਵਾਦ ਜੋ ਕਿ ਅੱਜ ਇਕ ਡਾਗ ਦੇ ਲਈ ਇਨਸਾਫ ਲਈ ਅੱਗੇ ਆਏ। ਦੱਸ ਦੇਈਏ ਕਿ ਜਾਵੇਰੀ ਬਤੌਰ ਸੇਲਜ਼ ਐਂਡ ਮਾਰਕੀਟਿੰਗ ਸਲਾਹਕਾਰ ਦੇ ਤੌਰ 'ਤੇ ਕੰਮ ਕਰਦੇ ਹਨ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News