ਕੋਵਿਡ ਦੇ ਟੀਕੇ ਨਾਲ ਹੋਈ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ!
Thursday, Jun 22, 2023 - 12:21 PM (IST)
ਲੰਡਨ (ਭਾਸ਼ਾ)– ਬ੍ਰਿਟੇਨ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਹਾਰਟ ਸਪੈਸ਼ਲਿਸਟ ਅਤੇ ਇਕ ਆਸਟਰੇਲੀਆਈ ਡਾਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸ਼ੇਨ ਵਾਰਨ ਦੀ ਪਿਛਲੇ ਸਾਲ ਅਚਾਨਕ ਮੌਤ ਦਾ ਕਾਰਨ ਕੋਵਿਡ ਦਾ ਐੱਮ. ਆਰ. ਐੱਨ. ਏ. ਟੀਕਾ ਹੋ ਸਕਦਾ ਹੈ, ਜਿਹੜਾ ਉਸ ਨੇ ਮੌਤ ਤੋਂ ਲਗਭਗ 9 ਮਹੀਨੇ ਪਹਿਲਾਂ ਲਗਵਾਇਆ ਸੀ। ਹਾਰਟ ਸਪੈਸ਼ਲਿਸਟ ਡਾ. ਅਸੀਮ ਮਲਹੋਤਰਾ ਤੇ ਆਸਟਰੇਲੀਅਨ ਮੈਡੀਕਲ ਪ੍ਰੋਫੈਸ਼ਨਲਸ ਸੋਸਾਇਟੀ (ਏ. ਐੱਮ. ਪੀ. ਐੱਸ.) ਦੇ ਮੁਖੀ ਡਾ. ਕ੍ਰਿਸ ਨੀਲ ਨੇ ਕਿਹਾ ਕਿ 52 ਸਾਲਾ ਵਾਰਨ ਦੇ ਪੋਸਟਮਾਰਟਮ ਦੀ ਰਿਪੋਰਟ ਤੋਂ ‘ਕੋਰੋਨਰੀ ਐਥੇਰੋਸਕਲੇਰੋਸਿਸ’ ਜਾਂ ਹਾਰਟ ਫੇਲ ਹੋਣ ਦਾ ਪਤਾ ਲੱਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਕੋਵਿਡ ਦੇ ਐੱਮ. ਆਰ. ਐੱਨ. ਏ. ਟੀਕੇ ਤੋਂ ‘ਕੋਰੋਨਰੀ’ ਰੋਗ ਤੇਜ਼ੀ ਨਾਲ ਵਧਦਾ ਹੈ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਲੋਕਾਂ ਵਿਚ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਹਲਕਾ ਦਿਲ ਦਾ ਰੋਗ ਹੋਵੇ। ਡਾ. ਮਲਹੋਤਰਾ ਨੇ ਕਿਹਾ ਕਿ ਸਾਬਕਾ ਕੌਮਾਂਤਰੀ ਖਿਡਾਰੀ ਦੇ 52 ਸਾਲ ਦੀ ਉਮਰ ’ਚ ਅਚਾਨਕ ਹਾਰਟ ਅਟੈਕ ਹੋਣ ਕਾਰਨ ਮੌਤ ਦਾ ਸ਼ਿਕਾਰ ਹੋਣਾ ਕਾਫੀ ਸ਼ੱਕੀ ਹੈ।
ਇਹ ਵੀ ਪੜ੍ਹੋ: ਪਾਵਰਲਿਫਟਰ ਟੀ ਵਿਸ਼ਾਲ ਨੇ ਸਪੈਸ਼ਲ ਓਲੰਪਿਕ 'ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।