ਹਰ ਸਮੇਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ, ਵਾਰ-ਵਾਰ ਮੌਕਾ ਨਹੀਂ ਮਿਲਦਾ : ਮਿਤਾਲੀ

Thursday, Aug 13, 2020 - 07:40 PM (IST)

ਹਰ ਸਮੇਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ, ਵਾਰ-ਵਾਰ ਮੌਕਾ ਨਹੀਂ ਮਿਲਦਾ : ਮਿਤਾਲੀ

ਨਵੀਂ ਦਿੱਲੀ– ਭਾਰਤੀ ਵਨ ਡੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਵਾਰ-ਵਾਰ ਮੌਕਾ ਨਹੀਂ ਮਿਲਦਾ। ਮਿਤਾਲੀ ਨੇ ਇਕ ਪ੍ਰੋਗਰਾਮ ਦੌਰਾਨ ਤਜਰਬੇ ਸਾਂਝੇ ਕਰਦਿਆਂ ਕਿਹਾ,''ਏਂਟੀਗਾ ਮੈਚ ਵਿਚ ਨਾ ਸ਼ਾਮਲ ਕੀਤੇ ਜਾਣ ਤੋਂ ਬਾਅਦ ਮੈਂ ਕਾਫੀ ਨਿਰਾਸ਼ ਸੀ ਪਰ ਇਹ ਸੁਭਾਵਿਕ ਤੌਰ 'ਤੇ ਸਾਰੇ ਖਿਡਾਰੀਆਂ ਨਾਲ ਹੁੰਦਾ ਹੈ। ਮੈਂ ਪਹਿਲੀ ਇਨਸਾਨ ਨਹੀਂ ਹਾਂ, ਜਿਸਦੇ ਨਾਲ ਅਜਿਹਾ ਹੋਇਆ। ਇਹ ਟੀਮ ਦੀ ਲੋੜ 'ਤੇ ਨਿਰਭਰ ਕਰਦਾ ਹੈ ਅਤੇ ਕਪਤਾਨ ਤੇ ਕੋਚ ਆਖਰੀ-11 ਦਾ ਫੈਸਲਾ ਲੈਂਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਉਸ ਮੈਚ ਨੂੰ ਜਿੱਤ ਜਾਂਦੇ ਤਾਂ ਸਾਡੇ ਕੋਲ ਫਾਈਨਲ ਖੇਡਣ ਦਾ ਮੌਕਾ ਹੋ ਸਕਦਾ ਸੀ। ਮੇਰਾ ਟੀਚਾ ਹੈ ਕਿ ਖਿਡਾਰੀ ਆਪਣੀ ਪ੍ਰਤਿਭਾ ਨੂੰ ਬਾਹਰ ਲਿਆਉਣ ਤਾਂ ਕਿ ਉਹ ਆਪਣਾ ਸਰਵਸ੍ਰੇਸ਼ਠ ਦੇ ਸਕਣ। ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ।''
ਉਸ ਨੇ ਆਪਣੇ ਉੱਪਰ ਬਣ ਰਹੀ ਬਾਇਓਪਿਕ ਵਿਚ ਮੁੱਖ ਭੂਮਿਕਾ ਨਿਭਾ ਰਹੀ ਤਾਪਸੀ ਪੰਨੂ ਦੇ ਬਾਰੇ ਕਿਹਾ,''ਤਾਪਸੀ ਬਹੁਤ ਜ਼ਿੰਦਾਦਿਲ ਤੇ ਗਾਲੜ੍ਹੀ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਥੋੜ੍ਹਾ ਸਮਾਂ ਦਿਓ, ਮੈਨੂੰ ਆਰਮ ਕਰਨ ਦਿਓ, ਮੈਂ ਤੁਹਾਡੀ ਮਦਦ ਕਰਾਂਗੀ। ਐਕਟਿੰਗ ਤੁਹਾਡਾ ਪੇਸ਼ਾ ਹੈ ਤੇ ਇਹ ਸੁਭਾਵਿਕ ਰੂਪ ਨਾਲ ਆਵੇਗਾ। ਤੁਸੀਂ ਜੋ ਕੁਝ ਸਿੱਖਣਾ ਹੈ, ਉਹ ਕਵਰ ਡ੍ਰਾਈਵ ਹੈ। ਲੋਕ ਤੁਹਾਡੇ ਕਵਰ ਡ੍ਰਾਈਵ ਨੂੰ ਮੇਰੇ ਕਵਰ ਡ੍ਰਾਈਵ ਨਾਲ ਜੋੜ ਕੇ ਦੇਖਣਗੇ। ਅਜਿਹੇ ਵਿਚ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ।''


author

Gurdeep Singh

Content Editor

Related News