ਅਜਿਹਾ ਨਾ ਕਹੋ, ਭਾਰਤ ਜਾਣਬੁੱਝ ਕੇ ਇੰਗਲੈਂਡ ਤੋਂ ਹਾਰਿਆ : ਸਰਫਰਾਜ਼
Monday, Jul 08, 2019 - 10:53 AM (IST)

ਕਰਾਚੀ— ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਕਿ ਭਾਰਤੀ ਟੀਮ ਇੰਗਲੈਂਡ ਹੱਥੋਂ ਜਾਣਬੁੱਝ ਕੇ ਹਾਰੀ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ 'ਤੇ ਦੋਸ਼ ਲਾਉਣਾ ਗਲਤ ਹੋਵੇਗਾ। ਪਾਕਿਸਤਾਨ ਦੇ ਬਹੁਤ ਸਾਰੇ ਸਾਬਕਾ ਕ੍ਰਿਕਟਰਾਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਭਾਰਤ ਨੇ ਇੰਗਲੈਂਡ ਵਿਰੁੱਧ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕੀਤਾ ਤੇ ਉਸਦੀਆਂ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ 'ਚ ਅੜਿੱਕਾ ਬਣਿਆ।
ਸਰਫਰਾਜ਼ ਨੇ ਕਿਹਾ, ''ਨਹੀਂ, ਨਹੀਂ। ਇਹ ਕਹਿਣਾ ਸਹੀ ਨਹੀਂ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਭਾਰਤ ਸਾਡੀ ਵਜ੍ਹਾ ਨਾਲ ਹਾਰਿਆ। ਇੰਗਲੈਂਡ ਜਿੱਤ ਲਈ ਚੰਗਾ ਖੇਡਿਆ ਸੀ।''