ਕੋਹਲੀ ਦੇ IPL ਕਪਤਾਨੀ ਰਿਕਾਰਡ ਦੀ ਭਾਰਤ ਨਾਲ ਤੁਲਨਾ ਨਾ ਕਰੋ : ਗਾਂਗੁਲੀ

05/14/2019 10:31:52 PM

ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਦੀ ਆਈ. ਪੀ. ਐੱਲ. ਦੀ ਕਪਤਾਨੀ ਦਾ ਵਿਸ਼ਵ ਕੱਪ 'ਤੇ ਅਸਰ ਨਹੀਂ ਪਵੇਗਾ ਕਿਉਂਕਿ ਵਨ ਡੇ ਕਪਤਾਨ ਦੇ ਰੂਪ 'ਚ ਉਸਦਾ ਰਿਕਾਰਡ ਵਧੀਆ ਹੈ। ਗਾਂਗੁਲੀ ਨੇ ਕਿਹਾ ਕਿ ਕੋਹਲੀ ਦੇ ਲਈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਸ ਨੂੰ 2 ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਦਾ ਸਾਥ ਮਿਲੇਗਾ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਆਈ. ਪੀ. ਐੱਲ. 'ਚ ਲਗਾਤਾਰ ਕੋਹਲੀ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ ਪਰ ਗਾਂਗੁਲੀ ਨੇ ਕਿਹਾ ਕਿ ਭਾਰਤੀ ਕਪਤਾਨੀ ਪੂਰੀ ਤਰ੍ਹਾਂ ਨਾਲ ਵੱਖਰੀ ਹੈ। ਗਾਂਗੁਲੀ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਆਈ. ਪੀ. ਐੱਲ. ਕਪਤਾਨੀ ਰਿਕਾਰਡ ਦੀ ਭਾਰਤ ਦੇ ਨਾਲ ਤੁਲਨਾ ਨਾ ਕਰੋ। ਭਾਰਤ ਦੇ ਲਈ ਉਸਦਾ ਰਿਕਾਰਡ ਬਹੁਤ ਵਧੀਆ ਹੈ। ਉਸ ਦੇ ਨਾਲ ਰੋਹਿਤ ਸ਼ਰਮਾ ਵਰਗਾ ਉਪ ਕਪਤਾਨ ਹੈ। ਧੋਨੀ ਟੀਮ 'ਚ ਹੈ। ਇਸ ਦੇ ਲਈ ਉਸ ਨੂੰ ਵਧੀਆ ਸਹਿਯੋਗ ਮਿਲੇਗਾ।

PunjabKesari
46 ਸਾਲਾ ਸਾਬਕਾ ਕ੍ਰਿਕਟਰ ਦਾ ਮੰਨਣਾ ਹੈ ਕਿ 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 'ਚ ਹਾਰਦਿਕ ਪੰਡਯਾ ਭਾਰਤੀ ਟੀਮ 'ਚ ਅਹਿਮ ਭੂਮੀਕਾ ਨਿਭਾਏਗਾ। ਉਹ ਸ਼ਾਨਦਾਰ ਫਾਰਮ 'ਚ ਹੈ। ਉਹ ਭਾਰਤ ਦੇ ਲਈ ਬਹੁਤ ਮਹੱਤਵਪੂਰਨ ਹੋਵੇਗਾ। ਗਾਂਗੁਲੀ ਨੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਚਾਰ ਟੀਮਾਂ 'ਚ ਭਾਰਤ, ਆਸਟਰੇਲੀਆ, ਇੰਗਲੈਂਡ ਤੇ ਪਾਕਿਸਤਾਨ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦਾ ਇੰਗਲੈਂਡ 'ਚ ਵਿਸ਼ਵ ਟੂਰਨਾਮੈਂਟ 'ਚ ਰਿਕਾਰਡ ਵਧੀਆ ਹੈ। 2 ਸਾਲ ਪਹਿਲਾਂ ਉਨ੍ਹਾਂ ਨੇ ਚੈਂਪੀਅਨਸ ਟਰਾਫੀ ਜਿੱਤੀ ਸੀ। ਉਸ ਨੇ 2009 'ਚ ਵਿਸ਼ਵ ਟੀ-20 ਵੀ ਇੰਗਲੈਂਡ 'ਚ ਜਿੱਤੀ ਸੀ। ਪਾਕਿਸਤਾਨ ਹਮੇਸ਼ਾ ਇੰਗਲੈਂਡ 'ਚ ਵਧੀਆ ਖੇਡਦਾ ਰਿਹਾ ਹੈ। ਗਾਂਗੁਲੀ ਨੇ ਹਾਲਾਂਕਿ ਕਿਹਾ ਕਿ ਕੋਹਲੀ ਦੀ ਟੀਮ ਨੂੰ ਪਾਕਿਸਤਾਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਮੈਂ ਰਿਕਾਰਡ 'ਚ ਵਿਸ਼ਵਾਸ ਨਹੀਂ ਕਰਦਾ। ਉਸ ਦਿਨ ਦੋਵੇਂ ਟੀਮਾਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਦੀ ਟੀਮ ਬਹੁਤ ਵਧੀਆ ਹੈ। ਉਸ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੋਵੇਗਾ।


Gurdeep Singh

Content Editor

Related News