US Open ''ਚ ਨਹੀਂ ਖੇਡਣਗੇ ਜੋਕੋਵਿਚ

Monday, Aug 29, 2022 - 01:55 PM (IST)

US Open ''ਚ ਨਹੀਂ ਖੇਡਣਗੇ ਜੋਕੋਵਿਚ

ਸਪੋਰਟਸ ਡੈਸਕ- ਕੋਵਿਡ-19 ਟੀਕਾਕਰਨ ਨਾ ਕਰਵਾਉਣ ਕਾਰਨ ਦੁਨੀਆ ਦੇ ਸਾਬਕਾ ਚੋਟੀ ਦੇ ਦਰਜੇ ਦੇ ਖਿਡਾਰੀ ਨੋਵਾਕ ਜੋਕੋਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦਾ ਹਿੱਸਾ ਵੀ ਨਹੀਂ ਹੋਣਗੇ। ਮੌਜੂਦਾ ਸੀਜ਼ਨ ਵਿੱਚ ਇਹ ਦੂਜੀ ਵਾਰ ਹੈ ਜਦੋਂ ਜੋਕੋਵਿਚ ਟੀਕਾਕਰਨ ਨਾ ਕਰਵਾਉਣ ਕਾਰਨ ਕਿਸੇ ਗਰੈਂਡਸਲੈਮ ਟੂਰਨਾਮੈਂਟ ’ਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਉਹ ਆਸਟਰੇਲੀਆਈ ਓਪਨ ਵਿੱਚ ਨਹੀਂ ਖੇਡ ਸਕੇ ਸਨ।

ਯੂ. ਐੱਸ. ਓਪਨ ਦੌਰਾਨ ਪੰਜ ਪੁਰਸ਼ ਖਿਡਾਰੀਆਂ ਕੋਲ ਦੁਨੀਆਂ ਦਾ ਚੋਟੀ ਦੇ ਦਰਜੇ ਦਾ ਖਿਡਾਰੀ ਬਣਨ ਦਾ ਮੌਕਾ ਹੋਵੇਗਾ, ਜਿਸ ਵਿੱਚ ਰਿਕਾਰਡ 22 ਗਰੈਂਡਸਲੈਮ ਖਿਤਾਬ ਜਿੱਤਣ ਵਾਲਾ ਰਾਫੇਲ ਨਡਾਲ ਵੀ ਸ਼ਾਮਲ ਹੈ। ਮੌਜੂਦਾ ਨੰਬਰ ਇੱਕ ਖਿਡਾਰੀ ਤੇ ਯੂ. ਐੱਸ. ਓਪਨ ਚੈਂਪੀਅਨ ਡੇਨੀਅਲ ਮੇਦਵੇਦੇਵ, ਕਾਰਲੋਸ ਅਲਕਾਰਾਜ਼, ਸਟੇਫਾਨੋਸ ਸਿਟਸਿਪਾਸ ਅਤੇ ਕੈਸਪਰ ਰੂਡ ਨੂੰ ਯੂ. ਐੱਸ. ਓਪਨ ਦੇ ਅਗਲੇ ਦਿਨ ਜਾਰੀ ਹੋਣ ਵਾਲੀ ਰੈਂਕਿੰਗ ਵਿੱਚ ਸਿਖਰ ’ਤੇ ਰਹਿਣ ਲਈ 11 ਸਤੰਬਰ ਨੂੰ ਹੋਣ ਵਾਲੇ ਫਾਈਨਲ ’ਚ ਜਗ੍ਹਾ ਬਣਾਉਣ ਦੀ ਲੋੜ ਹੈ। ਮਹਿਲਾ ਸਿੰਗਲਜ਼ ਵਿੱਚ ਨਾਓਮੀ ਓਸਾਕਾ ਨੇ ਆਪਣੇ ਚਾਰ ’ਚੋਂ ਦੋ ਗਰੈਂਡਸਲੈਮ ਖ਼ਿਤਾਬ ਯੂ. ਐਸ. ਓਪਨ ਵਿੱਚ ਜਿੱਤੇ ਹਨ, ਇਸ ਲਈ ਨਿਊਯਾਰਕ ਵਿੱਚ ਉਸ ਨੂੰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਾਬਕਾ ਚੋਟੀ ਦੇ ਦਰਜੇ ਦੀ ਖਿਡਾਰਨ ਓਸਾਕਾ ਹੁਣ 44ਵੇਂ ਸਥਾਨ ’ਤੇ ਹੈ। 


author

Tarsem Singh

Content Editor

Related News