ਜੋਕੋਵਿਚ ਟੈਨਿਸ ਰੈਂਕਿੰਗ ''ਚ ਨੰਬਰ ਵਨ

Monday, Jun 24, 2019 - 11:56 PM (IST)

ਜੋਕੋਵਿਚ ਟੈਨਿਸ ਰੈਂਕਿੰਗ ''ਚ ਨੰਬਰ ਵਨ

ਬੀਜਿੰਗ— ਸਰਬੀਆ ਦਾ ਨੋਵਾਕ ਜੋਕੋਵਿਕ ਸੋਮਵਾਰ ਨੂੰ ਜਾਰੀ ਤਾਜ਼ਾ ਏ. ਟੀ. ਪੀ. ਅਤੇ ਡਬਲਿਊ. ਟੀ. ਏ. ਰੈਂਕਿੰਗ ਮੁਤਾਬਕ ਦੁਨੀਆ ਦਾ ਨੰਬਰ ਵਨ ਟੈਨਿਸ ਖਿਡਾਰੀ ਬਣ ਗਿਆ ਹੈ। ਜੋਕੋਵਿਚ ਨੇ ਪੁਰਸ਼ ਰੈਂਕਿੰਗ 'ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਹੋਰ ਚੋਟੀ ਦੇ 10 ਖਿਡਾਰੀਆਂ ਦੀ ਰੈਂਕਿੰਗ 'ਚ ਵੀ ਕੋਈ ਤਬਦੀਲੀ ਨਹੀਂ ਹੈ। ਸਰਬੀਆਈ ਖਿਡਾਰੀ ਦੇ 12,415 ਅੰਕ ਹਨ ਅਤੇ ਉਸ ਦਾ ਦੂਸਰੇ ਨੰਬਰ ਦੇ ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਤੋਂ ਅੰਕਾਂ ਦਾ ਫਾਸਲਾ ਵੀ ਵਧ ਗਿਆ ਹੈ। ਉਥੇ ਹੀ 10ਵੀਂ ਵਾਰ ਹਾਲੇ ਓਪਨ ਦਾ ਖਿਤਾਬ ਜਿੱਤਣ ਵਾਲੇ ਸਵਿਸ ਮਾਸਟਰ ਰੋਜਰ ਫੈਡਰਰ ਨੇ ਤੀਸਰੇ ਨੰਬਰ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਉਥੇ ਹੀ ਫਾਈਨਲ 'ਚ ਫੈਡਰਰ ਦਾ ਵਿਰੋਧੀ ਡੇਵਿਡ ਗੋਫਿਨ 23ਵੇਂ ਸਥਾਨ ਤੋਂ ਸਿੱਧਾ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਪੇਨ ਦੇ ਫੇਲਿਸਿਆਨੋ ਲੋਪੇਜ਼ ਨੇ ਕੁਈਂਜ਼ ਕਲੱਬ ਟੂਰਨਾਮੈਂਟ ਜਿੱਤਣ ਤੋਂ ਬਾਅਦ ਰੈਂਕਿੰਗ 'ਚ ਸਧਾਰ ਕੀਤਾ ਹੈ ਅਤੇ 53ਵੇਂ ਨੰਬਰ 'ਤੇ ਪਹੁੰਚ ਗਿਆ ਹੈ।


author

Gurdeep Singh

Content Editor

Related News