ਜੋਕੋਵਿਚ ਅਮਰੀਕੀ ਓਪਨ ਦੇ ਦੂਜੇ ਦੌਰ ''ਚ

Thursday, Sep 02, 2021 - 02:31 AM (IST)

ਜੋਕੋਵਿਚ ਅਮਰੀਕੀ ਓਪਨ ਦੇ ਦੂਜੇ ਦੌਰ ''ਚ

ਨਿਊਯਾਰਕ- ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਇਕ ਸੈੱਟ ਗੁਆਇਆ ਪਰ ਇਸਦੇ ਬਾਵਜੂਦ ਡੈੱਨਮਾਰਕ ਦੇ ਕੁਆਲੀਫਾਇਰ ਹੋਲਗਰ ਵਿਟਸ ਨੋਡਸਕੋਵ ਰੂਨੇ ਨੂੰ ਹਰਾ ਕੇ ਇੱਥੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਚੋਟੀ ਦਰਜਾ ਪ੍ਰਾਪਤ ਜੋਕੋਵਿਚ ਨੇ  ਚਾਰ ਸੈੱਟਾਂ ਤੱਕ ਚੱਲੇ ਮੁਕਾਬਲੇ ਵਿਚ 6-1, 7-6, 6-2, 6-1 ਨਾਲ ਜਿੱਤ ਦਰਜ ਕੀਤੀ। ਜੋਕੋਵਿਚ 1969 ਤੋਂ ਬਾਅਦ ਕੈਲੰਡਰ ਗ੍ਰੈਂਡ ਸਲੈਮ ਪੂਰਾ ਕਰਨ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣਨ ਦੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਉਹ ਉਸ ਸਾਲ ਹਾਰਡ ਕੋਰਟ 'ਤੇ ਆਸਟਰੇਲੀਆ ਓਪਨ, ਕਲੇਅ ਕੋਰਟ 'ਤੇ ਫ੍ਰੈਂਚ ਓਪਨ ਤੇ ਗ੍ਰਾਸ ਕੋਰਟ 'ਤੇ ਵਿੰਬਲਡਨ ਦਾ ਖਿਤਾਬ ਜਿੱਤ ਚੁੱਕਾ ਹੈ। 

ਇਹ ਖ਼ਬਰ ਪੜ੍ਹੋ-  BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ


ਸਰਬੀਆ ਦਾ ਇਹ ਖਿਡਾਰੀ ਜੇਕਰ ਇੱਥੇ ਖਿਤਾਬ ਜਿੱਤ ਲੈਂਦਾ ਹੈ ਤਾਂ ਇਹ ਉਸਦਾ ਰਿਕਾਰਡ 21ਵਾਂ ਪੁਰਸ਼ ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਹੋਵੇਗਾ। 6 ਵਾਰ ਦੇ ਸਾਬਕਾ ਚੈਂਪੀਅਨ ਜੋਕੋਵਿਚ ਨੇ ਹਾਲਾਂਕਿ ਰੂਨੇ ਨੂੰ ਹਰਾਉਣ ਤੋਂ ਬਾਅਦ ਮੰਨਿਆ ਕਿ ਇਹ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਹੈ। ਜੋਕੋਵਿਚ ਅਗਲੇ ਦੌਰ 'ਚ ਨੀਦਰਲੈਂਡ ਦੇ 25 ਸਾਲਾ ਦੁਨੀਆ ਦੇ 121ਵੇਂ ਨੰਬਰ ਦੇ ਖਿਡਾਰੀ ਟੇਲੋਨ ਗ੍ਰੀਕਸਪੂਰ ਨਾਲ ਭਿੜੇਗਾ, ਜਿਸ ਨੂੰ ਰੋਜਰ ਫੈਡਰਰ ਦੇ ਹਟਣ ਤੋਂ ਬਾਅਦ ਟੂਰਨਾਮੈਂਟ ਵਿਚ ਜਗ੍ਹਾ ਮਿਲੀ ਹੈ। ਇਸ ਤੋਂ ਪਹਿਲਾਂ ਚੋਟੀ ਦਰਜਾ ਪ੍ਰਾਪਤ ਮਹਿਲਾ ਖਿਡਾਰੀ ਐਸ਼ਲੇ ਬਾਰਟੀ ਨੇ 2019 ਦੀ ਉਪ ਜੇਤੂ ਵੇਰਾ ਜਵੋਨਾਰੇਵਾ ਨੂੰ 6-1, 7-6 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਬਾਰਟੀ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 2020 ਦੇ ਅਮਰੀਕੀ ਓਪਨ ਵਿਚ ਨਹੀਂ ਖੇਡ ਸਕੀ ਅਤੇ ਉਸ ਨੇ ਆਸਟਰੇਲੀਆ ਵਿਚ ਆਪਣੇ ਘਰ 'ਚ ਹੀ ਰਹਿਣ ਦਾ ਫੈਸਲਾ ਕੀਤਾ ਸੀ।

ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News