ਪੈਰਿਸ ਮਾਸਟਰਜ਼ ਦੇ ਸੈਮੀਫਾਈਨਲ 'ਚ ਨੋਵਾਕ ਜੋਕੋਵਿਚ ਨੇ ਬਣਾਈ ਜਗ੍ਹਾ
Saturday, Nov 02, 2019 - 04:02 PM (IST)

ਸਪੋਰਟਸ ਡੈਸਕ— ਵਰਲਡ ਦੇ ਨੰਬਰ 1 ਟੈਨਿਸ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਯੂਨਾਨ ਦੇ ਖਿਡਾਰੀ ਸਟੇਫਾਨੋਸ ਸਿਟਸਿਪਾਸ ਨੂੰ ਹਰਾ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਕੁਆਟਰ ਫਾਈਨਲ ਮੁਕਾਬਲੇ 'ਚ ਜੋਕੋਵਿਚ ਨੇ ਸਿਟਸਿਪਾਸ ਨੂੰ 6-1,6-2 ਨਾਲ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਦਾ ਖਿਤਾਬ ਜਿੱਤਣ ਵੱਲ ਇਕ ਹੋਰ ਕਦਮ ਵਧਾ ਦਿੱਤੇ ਹਨ। ਸੈਮੀਫਾਈਨਲ 'ਚ ਹੁਣ ਜੋਕੋਵਿਚ ਦਾ ਸਾਹਮਣਾ ਗਰਿਗੋਰ ਦਿਮਿਤਰੋਵ ਨਾਲ ਹੋਵੇਗਾ।
ਜੋਕੋਵਿਚ ਦੀ ਇਹ ਜਿੱਤ ਹੋਰ ਵੀ ਸ਼ਾਨਦਾਰ ਹੋ ਸਕਦੀ ਸੀ ਕਿਉਂਕਿ ਉਨ੍ਹਾਂ ਨੇ ਮੈਚ ਦੇ ਪਹਿਲੇ ਸੈਟ 'ਚ 5-0, 40-0 ਨਾਲ ਬੜ੍ਹਤ ਬਰਕਰਾਰ ਰੱਖੀ ਸੀ, ਪਰ ਸਿਟਸਿਪਾਸ ਨੇ ਵਾਪਸੀ ਕਰਦੇ ਹੋਏ ਤਿੰਨ ਸੈਟ ਦੇ ਅੰਕ ਬਚਾ ਲਏ। ਦੱਸ ਦੇਈਏ ਕਿ ਸ਼ੰਘਾਈ ਕੁਆਟਰ ਫਾਈਨਲ 'ਚ ਤਿੰਨ ਹਫਤੇ ਪਹਿਲਾਂ ਹੀ ਜੋਕੋਵਿਚ ਨੂੰ ਯੂਨਾਨ ਦੇ ਇਸ ਖਿਡਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਿਛਲੇ ਸਾਲ ਜੋਕੋਵਿਚ ਪੈਰਿਸ ਮਾਸਟਰਜ਼ 'ਚ ਉਪ-ਜੇਤੂ ਰਹੇ ਸਨ। ਹੁਣ ਉਨ੍ਹਾਂ ਦੀ ਨਜ਼ਰਾਂ ਇਸ ਖਿਤਾਬ ਨੂੰ ਜਿੱਤ ਕੇ ਨੰਬਰ 1 ਸਥਾਨ 'ਤੇ ਬਣੇ ਰਹਿਣ 'ਤੇ ਹੋਵੇਗੀ। ਉਨ੍ਹਾਂ ਦਾ ਮੁਕਾਬਲਾ ਹੁਣ ਅਮਰੀਕਾ ਦੇ ਗਰਿਗੋਰ ਦਿਮਿਤਰੋਵ ਨਾਲ ਹੋਵੇਗਾ, ਜਿਸ ਨੇ ਇਸ ਸੀਜ਼ਨ 'ਚ ਕ੍ਰਿਸਟੀਅਨ ਗਾਰਿਨ ਨੂੰ 6-2, 7-5 ਨਾਲ ਹਰਾਇਆ ਸੀ ਜੇਕਰ ਜੋਕੋਵਿਚ ਪੈਰਿਸ ਮਾਸਟਰਜ਼ ਜਿੱਤਣ 'ਚ ਕਾਮਯਾਬ ਰਹਿੰਦਾ ਹੈ ਤਾਂ ਉਹ ਆਪਣੀ ਨੰਬਰ 1 ਦੀ ਰੈਂਕਿੰਗ 'ਤੇ ਕਾਬਜ ਰਹੇਗਾ।