ਜੋਕੋਵਿਚ ਨੇ ATP ਫਾਈਨਲਸ 'ਚ ਰੂਡ ਨੂੰ ਹਰਾਇਆ
Monday, Nov 15, 2021 - 10:32 PM (IST)
ਤੂਰਿਨ- ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਵਿਚ ਆਪਣੇ ਮੁਹਿੰਮ ਦੀ ਸ਼ੁਰੂਆਤ ਨੂੰ ਇੱਥੇ ਕੈਸਪਰ ਰੂਡ ਦੇ ਵਿਰੁੱਧ ਸਿੱਧੇ ਸੈੱਟਾਂ ਵਿਚ ਜਿੱਤ ਦੇ ਨਾਲ ਕੀਤੀ। ਸਰਬੀਆ ਨੇ ਰੂਡ ਨੂੰ 7-6, 6-2 ਨਾਲ ਹਰਾਇਆ, ਜੋ ਉਸਦੀ ਲਗਾਤਾਰ 6ਵੀਂ ਜਿੱਤ ਹੈ। ਅਮਰੀਕੀ ਓਪਨ ਫਾਈਨਲ ਵਿਚ ਦਾਨਿਲ ਮੇਦਵੇਦੇਵ ਦੇ ਵਿਰੁੱਧ ਜੋਕੋਵਿਚ ਦਾ ਕੈਲੰਡਰ ਗ੍ਰੈਂਡ ਸਲੈਮ ਪੂਰਾ ਕਰਨ ਦਾ ਸੁਪਨਾ ਟੁੱਟ ਗਿਆ ਸੀ ਤੇ ਉਨ੍ਹਾਂ ਨੇ ਇਸ ਤੋਂ ਬਾਅਦ 2 ਮਹੀਨੇ ਦਾ ਬ੍ਰੇਕ ਲਿਆ ਸੀ। ਜੋਕੋਵਿਚ ਨੇ ਬ੍ਰੇਕ ਤੋਂ ਵਾਪਸੀ ਕਰਦੇ ਹੋਏ ਇਸ ਮਹੀਨੇ ਪੈਰਿਸ ਮਾਸਟਰਸ ਦਾ ਖਿਤਾਬ ਜਿੱਤਿਆ।
ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼
ਜੋਕੋਵਿਚ ਦੀਆਂ ਨਜ਼ਰਾਂ ਦੁਨੀਆ ਦੇ ਚੋਟੀ 8 ਖਿਡਾਰੀਆਂ ਦੇ ਇਸ ਟੂਰਨਾਮੈਂਟ ਵਿਚ ਰੋਜਰ ਫੈਡਰਰ ਦੇ 6 ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰਨ 'ਤੇ ਟਿਕੀਆਂ ਹਨ। ਇਸ ਜਿੱਤ ਦੇ ਨਾਲ ਜੋਕੋਵਿਚ ਨੇ ਗ੍ਰੀਨ ਗਰੁੱਪ ਵਿਚ ਸ਼ੁਰੂਆਤੀ ਬੜ੍ਹਤ ਬਣਾ ਲਈ ਹੈ। ਰਾਊਂਡ ਰੋਬਿਨ ਦੇ ਆਧਾਰ 'ਤੇ ਹੋਣ ਵਾਲੇ ਗਰੁੱਪ ਮੁਕਾਬਲੇ ਵਿਚ ਸੋਮਵਾਰ ਨੂੰ 2018 ਦੇ ਚੈਂਪੀਅਨ ਸਟੀਫਾਨੋਸ ਸਿਤਸਿਪਾਸ ਦੀ ਭਿੜਨ ਆਂਦਰੇ ਰੂਬਲੇਵ ਨਾਲ ਹੋਵੇਗੀ। ਰੂਡ ਦੇ ਵਿਰੁੱਧ ਮੁਕਾਬਲੇ ਤੋਂ ਬਾਅਦ ਜੋਕੋਵਿਚ ਨੂੰ ਰਿਕਾਰਡ 7ਵੀਂ ਵਾਰ ਸਾਲ ਦਾ ਅੰਤ ਨੰਬਰ ਇਕ ਖਿਡਾਰੀ ਦੇ ਰੂਪ ਵਿਚ ਕਰਨ ਦੇ ਲਈ ਟਰਾਫੀ ਸੌਂਪੀ ਗਈ। ਜੋਕੋਵਿਚ ਨੇ ਬਚਪਨ ਦੇ ਆਪਣੇ ਆਦਰਸ਼ ਪੀਟ ਸਮਪ੍ਰਾਸ ਨੂੰ ਪਿੱਛੇ ਛੱਡ ਦਿੱਤਾ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।