ਜੋਕੋਵਿਚ ਦੀ ਸਰਬੀਆਈ ਟੀਮ ਏ. ਟੀ. ਪੀ. ਕੱਪ ਦੇ ਫਾਈਨਲ 'ਚ ਪੁੱਜੀ

Saturday, Jan 11, 2020 - 06:17 PM (IST)

ਜੋਕੋਵਿਚ ਦੀ ਸਰਬੀਆਈ ਟੀਮ ਏ. ਟੀ. ਪੀ. ਕੱਪ ਦੇ ਫਾਈਨਲ 'ਚ ਪੁੱਜੀ

ਸਪੋਰਟਸ ਡੈਸਕ— ਨੋਵਾਕ ਜੋਕੋਵਿਚ ਨੇ 5ਵੀਂ ਰੈਂਕ ਰੂਸ ਦੇ ਦਾਨਿਲ ਮੇਦਵੇਦੇਵ ਨੂੰ ਰੋਮਾਂਚਕ ਸਿੰਗਲਜ਼ ਮੁਕਾਬਲੇ 'ਚ ਹਰਾ ਕੇ ਸਰਬੀਆ ਨੂੰ ਏ. ਟੀ. ਪੀ. ਕੱਪ ਟੈਨਿਸ ਟੂਰਨਾਮੈਂਟ ਦੇ ਪਹਿਲੇ ਵਰਜ਼ਨ ਦੇ ਫਾਈਨਲ 'ਚ ਜਗ੍ਹਾ ਦਿਵਾ ਦਿੱਤੀ। ਵਰਲਡ ਦੇ ਦੂਜੇ ਨੰਬਰ ਦੇ ਖਿਡਾਰੀ ਜੋਕੋਵਿਚ ਦੀ ਜਿੱਤ ਤੋਂ ਪਹਿਲਾਂ ਸਰਬੀਆ ਲਈ ਡੁਸਾਨ ਲਾਜੋਵਿਚ ਨੇ ਬੜ੍ਹਤ ਅੰਕ ਹਾਸਲ ਕੀਤੇ ਅਤੇ ਰੂਸੀ ਖਿਡਾਰੀ ਕਾਰੇਨ ਖਾਚਾਨੋਵ ਨੂੰ ਪਹਿਲਾ ਸਿੰਗਲਜ਼ 'ਚ 7-5, 7-6 (7/1) ਨਾਲ ਹਰਾ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।PunjabKesari16 ਵਾਰ ਦੇ ਗਰੈਂਡ ਸਲੇਮ ਚੈਂਪੀਅਨ ਨੇ ਮੇਦਵੇਦੇਵੇ ਖਿਲਾਫ 6-1, 5-7, 6-4 ਨਾਲ ਹਰਾ ਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਜਿਸ ਦੇ ਨਾਲ ਸਰਬੀਆ ਨੂੰ 2-0 ਦੀ ਅਜੇਤੂ ਬੜ੍ਹਤ ਮਿਲ ਗਈ। ਜੋਕੋਵਿਚ ਨੇ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਕਿਹਾ, ''ਮੇਰੇ ਲਈ ਇਹ ਗ਼ੈਰ-ਮਾਮੂਲੀ ਮੈਚ ਸੀ। ਕਈ ਰੈਲੀਆਂ ਖੇਡਣ ਨਾਲ ਮੈਂ ਕਾਫ਼ੀ ਥੱਕ ਗਿਆ ਹਾਂ। ਮੇਦਵੇਦੇਵ ਦੁਨੀਆ ਦੇ ਟਾਪ ਖਿਡਾਰੀਆਂ 'ਚ ਸ਼ਾਮਲ ਹਾਂ ਅਤੇ ਉਨ੍ਹਾਂ ਨੇ ਇਸ ਮੈਚ 'ਚ ਇਹ ਦਿਖਾਇਆ।PunjabKesari


Related News