ਜੋਕੋਵਿਚ ਤੇ ਮੇਦਵੇਦੇਵ ਪੈਰਿਸ ਮਾਸਟਰਸ ਦੇ ਸੈਮੀਫ਼ਾਈਨਲ 'ਚ ਪੁੱਜੇ

Saturday, Nov 06, 2021 - 07:24 PM (IST)

ਜੋਕੋਵਿਚ ਤੇ ਮੇਦਵੇਦੇਵ ਪੈਰਿਸ ਮਾਸਟਰਸ ਦੇ ਸੈਮੀਫ਼ਾਈਨਲ 'ਚ ਪੁੱਜੇ

ਪੈਰਿਸ- ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਅਮਰੀਕਾ ਦੇ ਗ਼ੈਰ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਰਿਕਾਰਡ ਛੇਵੇਂ ਖ਼ਿਤਾਬ 'ਤੇ ਲੱਗੀ ਹੈ।

ਜੋਕੋਵਿਚ ਜੇਕਰ ਜਿੱਤਦੇ ਹਨ ਤਾਂ ਉਨ੍ਹਾਂ ਦਾ 37ਵਾਂ ਮਾਸਟਰਸ ਖ਼ਿਤਾਬ ਹੋਵੇਗਾ। ਫ਼ਿਲਹਾਲ ਉਨ੍ਹਾਂ ਦੇ ਤੇ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ ਦੇ ਨਾਂ 36 ਮਾਸਟਰਸ ਖ਼ਿਤਾਬ ਹਨ। ਜੋਕੋਵਿਚ ਦਾ ਸਾਹਮਣਾ ਸਤਵਾਂ ਦਰਜਾ ਪ੍ਰਾਪਤ ਹੁਬਰਟ ਹੁਰਕਾਜ ਨਾਲ ਹੋਵੇਗਾ ਜੋ ਸਤੰਬਰ 'ਚ ਅਮਰੀਕੀ ਓਪਨ ਫ਼ਾਈਨਲ ਦੇ ਦਾਨਿਲ ਮੇਦਵੇਦੇਵ ਤੋਂ ਹਾਰਨ ਦੇ ਬਾਅਦ ਪਹਿਲੀ ਵਾਰ ਟੂਰਨਾਮੈਂਟ ਖੇਡ ਰਹੇ ਹਨ।

PunjabKesari

ਹੁਰਕਾਜ ਨੇ ਆਸਟਰੇਲੀਆ ਦੇ ਜੇਮਸ ਡਕਵਰਥ ਨੂੰ 6-2, 6-7, 7-5 ਨਾਲ ਹਰਾਇਆ। ਸਾਬਕਾ ਚੈਂਪੀਅਨ ਮੇਦਵੇਦੇਵ ਨੇ ਫ਼ਰਾਂਸ ਦੇ ਕੁਆਲੀਫ਼ਾਇਰ ਹੁਜੋ ਗਾਸਟਨ ਨੂੰ 7-6, 6-4 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। ਜ਼ਵੇਰੇਵ ਨੇ ਨਾਰਵੇ ਦੇ ਕੈਸਪਰ ਰੂਡ ਨੂੰ 7-5, 6-4 ਨਾਲ ਹਰਾਇਆ।


author

Tarsem Singh

Content Editor

Related News