ਜੋਕੋਵਿਚ, ਐਂਡਰਸਨ, ਪਲਿਸਕੋਵਾ, ਹਾਲੇਪ ਦੂਸਰੇ ਦੌਰ ''ਚ

Monday, Jul 01, 2019 - 11:15 PM (IST)

ਜੋਕੋਵਿਚ, ਐਂਡਰਸਨ, ਪਲਿਸਕੋਵਾ, ਹਾਲੇਪ ਦੂਸਰੇ ਦੌਰ ''ਚ

ਲੰਡਨ- ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ, ਚੌਥੀ ਸੀਡ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ, ਤੀਸਰੀ ਸੀਡ ਚੈੱਕ ਗਣਰਾਜ ਦੀ ਕੈਰੋਲਿਨਾ ਪਲਿਸਕੋਵਾ ਅਤੇ ਸੱਤਵੀਂ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸਾਲ ਦੇ ਤੀਸਰੇ ਗ੍ਰੈਂਡ ਸਲੈਮ ਵਿੰਬਲਡਨ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਸਰੇ ਦੌਰ ਵਿਚ ਜਗ੍ਹਾ ਬਣਾਈ।
ਚੋਟੀ ਦੀ ਰੈਂਕਿੰਗ ਪ੍ਰਾਪਤ ਅਤੇ ਵਿੰਬਲਡਨ ਵਿਚ 5ਵੇਂ ਖਿਤਾਬ ਦੀ ਭਾਲ ਵਿਚ ਉਤਰੇ ਜੋਕੋਵਿਚ ਨੇ ਪਹਿਲੇ ਰਾਊਂਡ ਦੇ ਮੁਕਾਬਲੇ 'ਚ ਜਰਮਨੀ ਦੇ ਫਿਲਿਪ ਨੂੰ 2 ਘੰਟੇ 3 ਮਿੰਟ ਵਿਚ 6-3, 7-5, 6-3 ਨਾਲ ਹਰਾ ਦਿੱਤਾ। ਇਥੇ 2011, 2014, 2015 ਅਤੇ 2018 ਵਿਚ ਖਿਤਾਬ ਜਿੱਤ ਚੁੱਕਾ ਜੋਕੋਵਿਚ ਆਪਣਾ ਖਿਤਾਬ ਬਚਾਉਣ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਜੋਕੋਵਿਚ ਨੇ ਮੈਚ ਵਿਚ 6 ਵਾਰ ਫਿਲਿਪ ਦੀ ਸਰਵਿਸ ਤੋੜੀ ਪਰ ਦੋ ਵਾਰ ਆਪਣੀ ਸਰਵਿਸ ਵੀ ਗੁਆ ਦਿੱਤੀ। Àੁਸ ਨੇ ਮੈਚ ਵਿਚ 37 ਵਿਨਰਸ ਲਾਉਣ ਤੋਂ ਇਲਾਵਾ 12 ਐਸ ਵੀ ਮਾਰੇ। ਦੱਖਣੀ ਅਫਰੀਕਾ ਦੇ ਐਂਡਰਸਨ ਨੇ ਇਕ ਘੰਟਾ 46 ਮਿੰਟ ਵਿਚ ਹੀ ਫਰਾਂਸ ਦੇ ਪਿਯਰੇ ਹਿਊਜ ਹਰਬਰਟ ਨੂੰ 6-3, 6-4, 6-2  ਨਾਲ ਹਰਾ ਦੂਸਰੇ ਦੌਰ ਵਿਚ ਜਗ੍ਹਾ ਬਣਾ ਲਈ। 
ਮਹਿਲਾ ਵਰਗ ਵਿਚ ਤੀਸਰੀ ਸੀਡ ਪਲਿਸਕੋਵਾ ਨੇ ਚੀਨ ਦੀ ਲਿਨ ਯੂ ਨੂੰ ਇਕ ਘੰਟੇ 22 ਮਿੰਟ ਵਿਚ 6-2, 7-6 ਨਾਲ ਹਰਾ ਦਿੱਤਾ। ਪਲਿਸਕੋਵਾ ਫ੍ਰੈਂਚ ਓਪਨ ਦੇ ਤੀਸਰੇ ਦੌਰ ਵਿਚ ਬਾਹਰ ਹੋ ਗਈ ਸੀ ਅਤੇ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਤਕ ਪਹੁੰਚੀ ਸੀ।

PunjabKesari
7ਵੀਂ ਸੀਡ ਸਿਮੋਨਾ ਹਾਲੇਪ ਨੇ ਬੇਲਾਰੂਸ ਦੀ ਅਲੈਕਸਾਂਦ੍ਰਾ ਸਾਸਨੋਵਿਚ ਨੂੰ ਇਕ ਘੰਟਾ 41 ਮਿੰਟ ਵਿਚ 6-4, 7-5 ਨਾਲ ਹਰਾਇਆ। ਸਾਬਕਾ ਨੰਬਰ 1 ਹਾਲੇਪ ਪਿਛਲੇ ਸਾਲ ਵਿੰਬਲਡਨ ਵਿਚ ਤੀਸਰੇ ਦੌਰ ਵਿਚੋਂ ਬਾਹਰ ਹੋ ਗਈ ਸੀ ਅਤੇ ਇਸ ਸਾਲ ਉੇਹ ਆਸਟਰੇਲੀਅਨ ਓਪਨ ਦੇ ਚੌਥੇ ਦੌਰ ਅਤੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਤਕ ਪਹੁੰਚੀ।


author

Gurdeep Singh

Content Editor

Related News