ਦਿਵਿਆਂਸ਼ ਸਿੰਘ ਅਤੇ ਅਪੂਰਵੀ ਚੰਦੇਲਾ ਨੇ ਮੇਅਟਨ ਕੱਪ ''ਚ ਜਿੱਤੇ ਸੋਨ ਤਮਗੇ
Tuesday, Jan 21, 2020 - 05:10 PM (IST)

ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪਵਾਰ ਅਤੇ ਅਪੂਰਵੀ ਚੰਦੇਲਾ ਨੇ ਆਸਟ੍ਰੀਆ 'ਚ ਆਯੋਜਿਤ ਨਿੱਜੀ ਟੂਰਨਾਮੈਂਟ ਮੇਅਟਨ ਕੱਪ 'ਚ ਸੋਨ ਤਮਗੇ ਹਾਸਲ ਕੀਤੇ ਹਨ। ਦਿਵਿਆਂਸ਼ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ 249.7 ਅੰਕ ਦੇ ਨਾਲ ਸੋਨ ਤਮਗਾ ਹਾਸਲ ਕੀਤਾ ਜਦਕਿ ਅਪੂਰਵੀ ਨੇ ਇਸ ਮੁਕਾਬਲੇ ਦੇ ਮਹਿਲਾ ਵਰਗ 'ਚ 251.4 ਅੰਕ ਦੇ ਨਾਲ ਪੀਲਾ ਤਮਗਾ ਆਪਣੇ ਨਾਂ ਕੀਤਾ।
ਇਸ ਦੇ ਬਾਅਦ ਪੁਰਸ਼ ਵਰਗ ਦੇ ਦੂਜੇ ਮੁਕਾਬਲੇ 'ਚ ਦੀਪਕ ਕੁਮਾਰ (228 ਅੰਕ) ਅਤੇ ਮਹਿਲਾ ਵਰਗ 'ਚ ਅੰਜੁਮ ਮੋਦਗਿੱਲ (229) ਨੇ ਕਾਂਸੀ ਤਮਗਾ ਹਾਸਲ ਕੀਤੇ। ਮੇਅਟਨ ਕੱਪ ਨਿੱਜੀ ਟੂਰਨਾਮੈਂਟ ਹੈ ਜਿੱਥੇ ਨਿਸ਼ਾਨੇਬਾਜ਼ ਕੌਮਾਂਤਰੀ ਤਜਰਬਾ ਹਾਸਲ ਕਰਨ ਲਈ ਆਪਣੇ ਖਰਚ 'ਤੇ ਜਾਂਦੇ ਹਨ। ਇਹ ਚਾਰੇ ਨਿਸ਼ਾਨੇਬਾਜ਼ 2020 ਟੋਕੀਓ ਓਲੰਪਿਕ ਲਈ ਵੱਖ-ਵੱਖ ਟੂਰਨਾਮੈਂਟ ਤੋਂ ਭਾਰਤ ਲਈ ਕੋਟਾ ਹਾਸਲ ਕਰ ਚੁੱਕੇ ਹਨ।