CWG 2022: ਦਿਵਿਆ ਕਾਕਰਨ ਨੇ ਕੁਸ਼ਤੀ 68 Kg ਵਰਗ 'ਚ ਜਿੱਤਿਆ ਕਾਂਸੀ ਦਾ ਤਮਗਾ

Saturday, Aug 06, 2022 - 12:46 AM (IST)

CWG 2022: ਦਿਵਿਆ ਕਾਕਰਨ ਨੇ ਕੁਸ਼ਤੀ 68 Kg ਵਰਗ 'ਚ ਜਿੱਤਿਆ ਕਾਂਸੀ ਦਾ ਤਮਗਾ

ਸਪੋਰਟਸ ਡੈਸਕ : ਭਾਰਤੀ ਪਹਿਲਵਾਨ ਦਿਵਿਆ ਕਾਕਰਨ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ ਕੁਸ਼ਤੀ 68 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਦਿਵਿਆ ਨੇ ਟੋਂਗਾ ਦੇ ਟਾਈਗਰ ਕਾਕਰ ਖ਼ਿਲਾਫ਼ ਮੈਚ ਜਿੱਤਣ ਲਈ 30 ਸਕਿੰਟ ਦਾ ਸਮਾਂ ਲਿਆ। ਉਹ ਸ਼ੁਰੂ 'ਚ ਹੀ ਕਾਕਰ ਨੂੰ ਮੈਟ 'ਤੇ ਲੈ ਆਏ। ਇਸ ਤੋਂ ਬਾਅਦ ਉਹ ਉਨ੍ਹਾਂ ਦੇ ਉੱਪਰ ਆ ਗਈ ਅਤੇ ਉਨ੍ਹਾਂ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ। ਰੈਫਰੀ ਨੇ ਤਕਨੀਕੀ ਕਾਰਨਾਂ ਕਰਕੇ ਦਿਵਿਆ ਦੀ ਜਿੱਤ ਦੀ ਸੀਟੀ ਵਜਾ ਦਿੱਤੀ।

ਖੇਡਾਂ 'ਚ ਦਿਵਿਆ ਦਾ ਰਿਹਾ ਅਜਿਹਾ ਪ੍ਰਦਰਸ਼ਨ

ਰਾਊਂਡ 16 (ਬਾਈ): ਭਾਰਤੀ ਪਹਿਲਵਾਨ ਨੂੰ ਰਾਊਂਡ 16 'ਚ ਬਾਈ ਮਿਲ ਗਈ।
ਕੁਆਰਟਰ ਫਾਈਨਲ (ਹਾਰ): ਦਿਵਿਆ ਇੱਥੇ ਨਾਈਜੀਰੀਆ ਦੇ ਬਲੈਸਿੰਗ ਓਬੋਰੁਡੂ ਤੋਂ ਹਾਰ ਗਈ। ਦਿਵਿਆ ਨੂੰ ਉਸ ਦਾ ਬਚਾਅ ਭਾਰੀ ਪਿਆ।
ਰੇਪਚੇਜ਼ (ਜਿੱਤ): ਕਿਉਂਕਿ ਦਿਵਿਆ ਨੇ ਪਹਿਲੇ ਦੌਰ ਵਿੱਚ ਬਲੈਸਿੰਗ ਓਬੋਰੁਡੂ ਨੂੰ ਹਰਾਇਆ ਸੀ, ਇਸ ਲਈ ਉਸ ਨੂੰ ਰੇਪਚੇਜ਼ ਵਿੱਚ ਬਲੈਂਡੀਨ ਨੇਹ ਐਨਗਿਰੀ ਦੇ ਖ਼ਿਲਾਫ਼ ਮੈਚ ਖੇਡਣਾ ਪਿਆ ਸੀ, ਜਿਸ ਨੂੰ ਉਸ ਨੇ 4-0 ਨਾਲ ਜਿੱਤ ਲਿਆ।
ਕਾਂਸੀ ਦਾ ਮੈਚ (ਜਿੱਤ): ਦਿਵਿਆ ਟੋਂਗਾ ਦੀ ਟਾਈਗਰ-ਲਿਲੀ ਕਾਂਸੀ ਲਈ ਕਾਕਰ-ਲੇਮਾਲੀ ਦੇ ਸਾਹਮਣੇ ਸੀ। ਦਿਵਿਆ ਨੇ ਸ਼ੁਰੂਆਤ ਤੋਂ ਹੀ ਪਕੜ ਬਰਕਰਾਰ ਰੱਖੀ ਅਤੇ ਪਿੰਨ ਨਾਲ ਪਹਿਲੇ ਹੀ ਮਿੰਟ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ।


author

Mukesh

Content Editor

Related News