ਦਿਵਿਆ ਤੇ ਰਿਤਵਿਕ ਬਣੇ ਨੈਸ਼ਨਲ ਸਬ ਜੂਨੀਅਰ ਸ਼ਤਰੰਜ ਚੈਂਪੀਅਨ

Thursday, Jul 18, 2019 - 10:14 PM (IST)

ਦਿਵਿਆ ਤੇ ਰਿਤਵਿਕ ਬਣੇ ਨੈਸ਼ਨਲ ਸਬ ਜੂਨੀਅਰ ਸ਼ਤਰੰਜ ਚੈਂਪੀਅਨ

ਤਿਰੂਚੇਨਗੋਡ (ਨਿਕਲੇਸ਼ ਜੈਨ)- ਤਾਮਿਲਨਾਡੂ ਵਿਚ ਖਤਮ ਹੋਈ 36ਵੀਂ ਨੈਸ਼ਨਲ ਸਬ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੇ ਬਾਲਿਕਾ ਤੇ ਬਾਲਕ ਵਰਗ ਦਾ ਖਿਤਾਬ ਕ੍ਰਮਵਾਰ ਪ੍ਰਤਿਭਾਸ਼ਾਲੀ 12 ਸਾਲਾ ਮਹਾਰਾਸ਼ਟਰ ਦੀ ਦਿਵਿਆ ਦੇਸ਼ਮੁਖ ਤੇ ਤੇਲੰਗਾਨਾ ਦੇ 15 ਸਾਲਾ ਰਾਜਾ ਰਿਤਵਿਕ ਨੇ ਆਪਣੇ ਨਾਂ ਕਰ ਲਿਆ। 2 ਵਾਰ ਦੀ ਉਮਰ ਵਰਗ ਦੀ ਵਿਸ਼ਵ ਚੈਂਪੀਅਨ ਦਿਵਿਆ ਨੇ ਆਪਣੇ ਚੋਟੀ ਦਰਜੇ ਨੂੰ ਸਾਬਤ ਕਰਦਿਆਂ 11 ਰਾਊਂਡਾਂ ਵਿਚ 9.5 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਆਖਰੀ ਰੋਮਾਂਚਕ ਮੁਕਾਬਲੇ ਵਿਚ ਉਸ ਨੇ ਦੂਜੀ ਸੀਡ ਮੱਧ ਪ੍ਰਦੇਸ਼ ਦੀ ਨਿਤਯਤਾ ਜੈਨ ਨੂੰ ਹਰਾਇਆ।
ਬਾਲਕ ਵਰਗ ਵਿਚ ਵੀ ਟਾਪ ਸੀਡ ਰਾਜਾ ਰਿਤਵਿਕ ਨੇ ਆਪਣੀ ਸੀਡਿੰਗ ਨੂੰ ਸਹੀ ਸਾਬਤ ਕਰਦਿਆਂ ਖਿਤਾਬ ਜਿੱਤ ਲਿਆ। ਉਸ ਨੇ ਆਖਰੀ ਰਾਊਂਡ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ  ਤਾਲਿਮਨਾਡੂ ਦੇ ਅਜੈ ਕਾਰਤੀਕੇਅਨ ਨੂੰ ਹਰਾਉਂਦਿਆਂ 9.5 ਅੰਕਾਂ ਨਾਲ ਜੇਤੂ ਬਣਨ ਦਾ ਮਾਣ ਹਾਸਲ ਕਰ ਲਿਆ।


author

Gurdeep Singh

Content Editor

Related News