ਦਿਵਿਜ ਸ਼ਰਣ ਹੁਣ ਏਸ਼ੀਆ ਦਾ ਚੋਟੀ ਦੀ ਰੈਂਕਿੰਗ ਦਾ ਡਬਲਜ਼ ਖਿਡਾਰੀ

Friday, Oct 11, 2019 - 10:25 PM (IST)

ਦਿਵਿਜ ਸ਼ਰਣ ਹੁਣ ਏਸ਼ੀਆ ਦਾ ਚੋਟੀ ਦੀ ਰੈਂਕਿੰਗ ਦਾ ਡਬਲਜ਼ ਖਿਡਾਰੀ

ਨਵੀਂ ਦਿੱਲੀ— ਦਿਵਿਜ ਸ਼ਰਣ ਏ. ਟੀ. ਪੀ. ਡਬਲਜ਼ ਰੈਂਕਿੰਗ ਸੂਚੀ ਵਿਚ ਹੁਣ ਸਿਰਫ ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਦਾ ਵੀ ਨੰਬਰ ਇਕ ਖਿਡਾਰੀ ਬਣ ਗਿਆ ਹੈ, ਜਿਹੜਾ ਹਾਲ ਹੀ ਵਿਚ 3 ਸਥਾਨਾਂ ਦੇ ਫਾਇਦੇ ਨਾਲ 42ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਉਸ ਤੋਂ ਉੱਪਰ ਸਾਰੇ 41 ਖਿਡਾਰੀ ਯੂਰਪੀਅਨ, ਅਮਰੀਕਾ ਅਤੇ ਕੁਝ ਦੱਖਣੀ ਅਮਰੀਕੀ ਦੇਸ਼ ਵਰਗੇ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਹਨ।
ਦਿਵਿਜ ਨੇ ਕਿਹਾ, ''ਇਸ ਉਪਲੱਬਧੀ ਤਕ ਪਹੁੰਚ ਕੇ ਚੰਗਾ ਮਹਿਸੂਸ ਹੋ ਰਿਹਾ ਹੈ। ਇਹ ਅਜਿਹੀ ਉਪਲੱਬਧੀ ਹੈ, ਜਿਹੜੀ ਪੂਰੀ ਜ਼ਿੰਦਗੀ ਮੇਰੇ ਨਾਲ ਹੀ ਰਹੇਗੀ।'' ਟੋਕੀਓ ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਖੱਬੇ ਹੱਥ ਦੇ ਖਿਡਾਰੀ ਨੇ ਹਮਵਤਨ ਰੋਹਨ ਬੋਪੰਨਾ ਦੇ ਨਾਲ ਜੋੜੀ ਬਣਾਈ ਸੀ ਅਤੇ ਟਾਟਾ ਓਪਨ ਮਹਾਰਾਸ਼ਟਰ ਵਿਚ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਹਾਲਾਂਕ ਇਹ ਹਿੱਸੇਦਾਰੀ ਜ਼ਿਆਦਾ ਲੰਬੇ ਸਮੇਂ ਤਕ ਨਹੀਂ ਚੱਲ ਸਕੀ ਅਤੇ ਉਸ ਦੇ ਕਈ ਨਤੀਜੇ ਕਾਫੀ ਖਰਾਬ ਰਹੇ। ਉਸਦੀ 40 'ਚ ਰੈਂਕਿੰਗ ਬਤੌਰ ਟੀਮ ਉਸ ਨੂੰ ਵੱਡੇ ਟੂਰਨਾਮੈਂਟ 'ਚ ਐਂਟਰੀ ਨਹੀਂ ਦਿਵਾ ਸਕੀ। ਇਸ ਨਾਲ ਦਿਵਿਜ ਨੂੰ ਸੈਸ਼ਨ ਦੇ ਦੌਰਾਨ ਕਈ ਜੋੜੀਦਾਰ ਬਦਲਣੇ ਪਏ। ਇਸ ਸਾਲ ਖੇਡੇ ਗਏ 28 ਟੂਰਨਾਮੈਂਟ 'ਚ ਦਿਵਿਜ ਨੇ 10 ਅਲੱਗ-ਅਲੱਗ ਜੋੜੀਦਾਰਾਂ ਦੇ ਨਾਲ ਜੋੜੀ ਬਣਾਈ ਤੇ ਉਸ ਨੂੰ ਬ੍ਰਾਜ਼ੀਲ ਦੇ ਮਾਰਸੋਲੋ ਡੇਮੋਲਿਨਰ ਦੇ ਨਾਲ ਵਧੀਆ ਨਤੀਜੇ ਮਿਲੇ ਜਿਸ ਦੇ ਨਾਲ ਉਹ ਮਯੂਨਿਖ 'ਚ ਬੀ. ਐੱਮ. ਡਬਲਯੂ. ਓਪਨ ਦੇ ਫਾਈਨਲ ਤਕ ਵੀ ਪਹੁੰਚੇ।


author

Gurdeep Singh

Content Editor

Related News