ਜਲੰਧਰ ਦੇ ਦਿਵੇਸ਼ ਮੇਹਨ ਨੇ ਏਸ਼ੀਆ ਚੈਂਪੀਅਨਸ਼ਿਪ 'ਚ ਚਮਕਾਇਆ ਭਾਰਤ ਦਾ ਨਾਂ
Saturday, Dec 31, 2022 - 01:46 PM (IST)
ਜਲੰਧਰ- ਜਲੰਧਰ ਦੇ ਵਿਜ ਨਗਰ ਦੇ ਵਸਨੀਕ ਦਿਵੇਸ਼ ਮੇਹਨ ਜੋ ਕਿ ਐਸ਼ ਮੇਹਨ ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ ਨੇ ਬਹੁਤ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਿਵੇਸ਼ ਉਰਫ ਐਸ਼ ਨੇ 10 ਦਸੰਬਰ 2022 ਨੂੰ ਸਿੰਗਾਪੁਰ 'ਚ ਆਯੋਜਿਤ ਹੋਈਆਂ ਮਸਲਮੇਨੀਆ ਏਸ਼ੀਆ ਚੈਂਪੀਅਨਸ਼ਿਪ ਦੀ ਮੈਨਜ਼ ਫਿਜ਼ੀਕਸ ਕੈਟੇਗਰੀ 'ਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਸਲਮੇਨੀਆ ਏਸ਼ੀਆ 'ਚ 7 ਦੇਸ਼ਾਂ ਜਾਪਾਨ, ਦੱਖਣੀ ਕੋਰੀਆ, ਇੰਡੋਨੇਸ਼ੀਆ, ਥਾਈਲੈਂਡ, ਅਫਰੀਕਾ ਤੇ ਭਾਰਤ ਤੇ ਮਲੇਸ਼ੀਆ ਦੇ ਅਥਲੀਟਾਂ ਨੇ ਹਿੱਸਾ ਲਿਆ। ਉਨ੍ਹਾਂ ਨੇ 2019 'ਚ ਪਹਿਲਾਂ ਮਸਲਮੇਨੀਆ ਇੰਡੀਆ ਜਿੱਤ ਕੇ 2022 ਦੇ ਮਸਲਮੇਨੀਆ ਏਸ਼ੀਆ ਲਈ ਕੁਆਲੀਫਾਈ ਕੀਤਾ ਸੀ।
ਇਹ ਵੀ ਪੜ੍ਹੋ : ਸਾਲ 2022 'ਚ ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਮੁੜ ਮੋਹਰੀ ਬਣਾਉਣ ਲਈ ਕੀਤੇ ਗਏ ਨਿਰੰਤਰ ਉੁਪਰਾਲੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਾਬ।