IND v SA 1st ODI : ਜ਼ਿਲਾ ਪ੍ਰਸ਼ਾਸਨ ਨੇ ਕਿਹਾ- ਕੋਰੋਨਾ ਵਾਇਰਸ ਫੈਲਿਆ ਤਾਂ BCCI ਹੋਵੇਗਾ ਜ਼ਿੰਮੇਵਾਰ
Tuesday, Mar 10, 2020 - 05:47 PM (IST)
ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ 12 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਬੀ. ਸੀ. ਸੀ. ਆਈ. ਨੇ ਹੁਣ ਤਕ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਦਿਸ਼ਾ ਨਿਰਦੇਸ਼ਾਂ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਜਿਸ ਕਾਰਨ ਧਰਮਸ਼ਾਲਾ ਪ੍ਰਸ਼ਾਸਨ ਦੀ ਨੀਂਦ ਉੱਡੀ ਹੋਈ ਹੈ। ਧਰਮਸ਼ਾਲਾ ਵਿਚ ਹੋਮ ਵਾਲੇ ਪਹਿਲੇ ਵਨ ਡੇ ਦੇ ਲਈ ਕਾਂਗੜਾ ਜ਼ਿਲਾ ਪ੍ਰਸ਼ਾਸਨ ਨੇ ਬੀ. ਸੀ. ਆਈ. ਅਤੇ ਹਿਮਚਾਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਨੂੰ ਸਾਫ ਕਹਿ ਦਿੱਤਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਅਤੇ ਸੂਬਾ ਸਰਕਾਰ ਵੱਲੋਂ ਐਡਵਾਈਜ਼ਰੀ ਖਿਲਾਫ ਮੈਚ ਕਰਾਇਆ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਜੇਕਰ ਮੈਚ ਕਰਾਉਣਾ ਹੈ ਤਾਂ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਇੰਤਜ਼ਾਮ ਪੁਖਤਾ ਕਰਨੇ ਹੋਣਗੇ। ਕਾਂਗੜਾ ਦੇ ਡਿਪਟੀ ਕਮਿਸ਼ਨਰ ਨੇ ਬੀ. ਸੀ. ਸੀ. ਆਈ. ਤੋਂ ਮੈਚ ਦੇ ਆਯੋਜਨ ਦੀ ਸਥਿਤੀ ਦੇ ਬਾਰੇ ਪੁੱਛਿਆ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਭੇਜੀ ਗਈ ਚਿੱਠੀ ਦੇ ਬਾਵਜੂਦ ਬੋਰਡ ਨੇ ਹੁਮ ਤਕ ਕੋਈ ਸਥਿਤੀ ਸਾਫ ਨਹੀਂ ਕੀਤੀ ਹੈ।
ਵਾਇਰਸ ਫੈਲਣ ਦੇ ਖਤਰੇ ਦੀ ਜ਼ਿੰਮੇਵਾਰੀ ਚੁੱਕਣ ਆਯੋਜਕ
ਕੋਰੋਨਾ ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਵਿਚ ਸਾਫ ਕੀਤਾ ਗਾ ਹੈ ਕਿ ਭੀੜ ਇਕੱਠੀ ਕਰਨ ਤੋਂ ਬਚਿਆ ਜਾਵੇ। ਡੀ. ਸੀ. ਨੇ ਇਸ ਦਾ ਹਵਾਲਾ ਦਿੰਦਿੱਾਂ ਬੋਰਡ ਅਤੇ ਐੱਚ. ਪੀ. ਸੀ. ਏ. ਨੂੰ ਕਿਹਾ ਕਿ ਜੇਕਰ ਸਰਕਾਰ ਦੀ ਐਡਵਾਈਜ਼ਰੀ ਦੇ ਬਾਵਜੂਦ ਮੈਚ ਕਰਾਇਆ ਜਾਂਦਾ ਹੈ ਤਾਂ ਕੋਰੋਨਾ ਦੇ ਫੈਲਣ ਦੇ ਖਤਰੇ ਨੂੰ ਰੋਕਣ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਚੁੱਕਣੀ ਹੋਵੇਗੀ। ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਦੀ ਰੋਕਥਾਮ ਦੇ ਸਾਰੇ ਇੰਤਜ਼ਾਮ ਖੁਦ ਕਰਨੇ ਹੋਣਗੇ। ਜ਼ਿਲਾ ਪ੍ਰਸ਼ਾਸਨ ਦਾ ਕੰਮ ਸਿਰਫ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱੱਖਣਾ ਹੋਵੇਗਾ। ਜੇਕਰ ਭੀੜ ਇਕੱਠੀ ਹੋਣ ਕਾਰਨ ਕੋਰੋਨਾ ਵਾਇਰਸ ਦੇ ਫੈਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਮੈਚ ਦੇ ਆਯੋਜਕਾਂ ਦੀ ਹੋਵੇਗੀ। ਡੀ. ਸੀ. ਨੇ ਬੋਰਡ ਨੂੰ ਇਹ ਵੀ ਸਾਫ ਸ਼ਬਦਾਂ 'ਚ ਪੁੱਛਿਆ ਕਿ ਅਜਿਹੀ ਸਥਿਤੀ ਤੋਂ ਬਚਣ ਲੀ ਐੱਚ. ਪੀ. ਸੀ. ਏ. ਜੇਕਰ ਮੈਚ ਰੱਦ ਕਰਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਵਿਚ ਪਹਿਲਾਂ ਸੂਚਿਤ ਕੀਤਾ ਜਾਵੇ।