PTV ਤੇ ਸ਼ੋਏਬ ਅਖ਼ਤਰ ਦਰਮਿਆਨ ਵਿਵਾਦ ਸੁਲਝਿਆ, ਚੈਨਲ ਨੇ ਵਾਪਸ ਲਿਆ ਕਾਨੂੰਨੀ ਨੋਟਿਸ

Saturday, Nov 27, 2021 - 12:26 PM (IST)

PTV ਤੇ ਸ਼ੋਏਬ ਅਖ਼ਤਰ ਦਰਮਿਆਨ ਵਿਵਾਦ ਸੁਲਝਿਆ, ਚੈਨਲ ਨੇ ਵਾਪਸ ਲਿਆ ਕਾਨੂੰਨੀ ਨੋਟਿਸ

ਕਰਾਚੀ- ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ (ਪੀ. ਟੀ. ਵੀ.) ਨੈਟਵਰਕ ਨੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੂੰ ਕਥਿਤ ਕਰਾਰ ਦੀ ਉਲੰਘਣਾ ਲਈ ਭੇਜਿਆ ਕਾਨੂੰਨੀ ਨੋਟਿਸ ਵਾਪਸ ਲੈ ਲਿਆ ਹੈ ਜਿਸ ਦੇ ਤਹਿਤ ਉਨ੍ਹਾਂ 'ਤੇ ਕਰੀਬ 10 ਲੱਖ ਰੁਪਏ ਦਾ ਹਰਜਾਨਾ ਲਾਇਆ ਗਿਆ ਸੀ। ਇਸ ਦੀ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਕਿਹਾ ਕਿ ਪੀ. ਟੀ. ਵੀ. ਨੈਟਵਰਕ ਨੇ ਲਾਹੌਰ ਸੈਸ਼ਨ ਅਦਾਲਤ ਦੀ ਸੁਣਵਾਈ ਦੇ ਦੌਰਾਨ ਅਖ਼ਤਰ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ ਵਾਪਸ ਲੈ ਲਿਆ ਹੈ। ਸੂਤਰ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸ਼ੋਏਬ ਦੇ ਨਾਲ ਇਹ ਮਾਮਲਾ ਹਲ ਕਰ ਲਿਆ ਗਿਆ ਹੈ, ਇਸ ਲਈ ਉਹ ਨੋਟਿਸ ਵਾਪਸ ਲੈ ਰਹੇ ਹਨ ਤੇ ਇਹ ਮਾਮਲਾ ਖ਼ਤਮ ਹੋ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਟੀ-20 ਵਰਲਡ ਕੱਪ ਦੇ ਦੌਰਾਨ ਪੀ. ਟੀ. ਵੀ. ਦੇ ਐਂਕਰ ਨੌਮਾਨ ਨਿਆਜ਼ ਨੇ ਅਖ਼ਤਰ ਨੂੰ ਸੈੱਟ ਛੱਡ ਕੇ ਜਾਣ ਲਈ ਕਿਹਾ ਸੀ ਤੇ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਨੇ ਤੁਰੰਤ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਪੀ. ਟੀ. ਵੀ. ਦੇ ਕ੍ਰਿਕਟ ਵਿਸ਼ਲੇਸ਼ਕ ਦੇ ਤੌਰ 'ਤੇ ਅਸਤੀਫ਼ਾ ਦੇ ਰਹੇ ਹਨ। ਬਾਅਦ 'ਚ ਨਿਆਜ਼ ਨੇ ਆਨ-ਏਅਰ (ਪ੍ਰੋਗਰਾਮ ਦੇ ਦੌਰਾਨ) ਬਹਿਸ ਲਈ ਸ਼ੋਏਬ ਅਖ਼ਤਰ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ। 


author

Tarsem Singh

Content Editor

Related News