ਫ੍ਰੈਂਚਾਇਜ਼ੀ ਮਾਲਕਾਂ ਨੇ ਕੀਤੀ ਆਈ. ਪੀ. ਐੱਲ. ਟੀਮਾਂ ਨੂੰ ਵਧਾਉਣ ''ਤੇ ਚਰਚਾ

07/14/2019 8:19:29 PM

ਲੰਡਨ- ਆਈ. ਪੀ. ਐੱਲ. ਦੇ ਹਿੱਤਧਕਾਰਾਂ ਤੇ ਫ੍ਰੈਂਚਾਇਜ਼ੀ ਮਾਲਕਾਂ ਦੀ ਲੰਡਨ ਵਿਚ ਇਸ ਹਫਤੇ ਹੋਈ ਮੀਟਿੰਗ ਵਿਚ ਟੀਮਾਂ ਦੀ ਗਿਣਤੀ ਨੂੰ 8 ਤੋਂ 10 ਕਰਨ 'ਤੇ ਚਰਚਾ ਹੋਈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਵੇਗਾ, ਜਦੋਂ ਇਸ ਲੀਗ ਵਿਚ 10 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ 2011 ਵਿਚ ਵੀ ਆਈ. ਪੀ. ਐੱਲ. ਵਿਚ 10 ਟੀਮਾਂ ਨੇ ਹਿੱਸਾ ਲਿਆ ਸੀ, ਜਿਸ ਵਿਚ ਕੋਚੀ ਤੇ ਪੁਣੇ ਦੀਆਂ ਫ੍ਰੈਂਚਾਇਜ਼ੀ ਟੀਮਾਂ ਸਨ। 
ਕੋਚੀ ਫ੍ਰੈਂਚਾਇਜ਼ੀ ਤੇ ਬੀ. ਸੀ. ਸੀ. ਆਈ. ਵਿਚਾਲੇ ਕਰਾਰ ਸਬੰਧੀ ਵਿਵਾਦ ਕਾਰਨ ਟੀਮ ਟੂਰਨਾਮੈਂਟ ਵਿਚ ਸਿਰਫ ਇਕ ਸੈਸ਼ਨ ਵਿਚ ਹੀ ਖੇਡ ਸਕੀ ਹੈ। ਸਹਾਰਾ ਗਰੁੱਪ ਦੀ ਪੁਣੇ ਵਾਰੀਅਰਸ ਨੇ ਵੀ 2013 ਤੋਂ ਬਾਅਦ ਖੁਦ ਨੂੰ ਲੀਗ 'ਚੋਂ ਬਾਹਰ ਕਰ ਲਿਆ ਸੀ, ਜਿਸ ਤੋਂ ਬਾਅਦ 2014 ਤੋਂ ਇਸ ਲੀਗ ਵਿਚ ਫਿਰ ਤੋਂ 8 ਟੀਮਾਂ ਹੋ ਗਈਆਂ ਹਨ।
ਲੰਡਨ ਵਿਚ ਹੋਈ ਮੀਟਿੰਗ ਵਿਚ ਹਿੱਸਾ ਲੈਣ ਵਾਲੀ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ, ''ਅਸੀਂ ਟੀਮਾਂ ਦੀ ਗਿਣਤੀ ਵਧਾਉਣ ਬਾਰੇ ਚਰਚਾ ਕੀਤੀ ਹੈ ਪਰ ਇਰ ਗੈਰ-ਅਧਿਕਾਰਤ ਚਰਚਾ ਸੀ। ਵੈਸੇ ਵੀ ਇਸ ਮੁੱਦੇ 'ਤੇ ਫੈਸਲਾ ਕਰਨ ਦਾ ਅਧਿਕਾਰ ਟੀਮਾਂ ਕੋਲ ਨਹੀਂ ਹੈ, ਬੀ. ਸੀ. ਸੀ. ਆਈ. ਨੂੰ ਫੈਸਲਾ ਕਰਨਾ ਹੈ ਪਰ ਅਸੀਂ ਇਸ ਵਿਚਾਰ 'ਤੇ ਚਰਚਾ ਲਈ ਤਿਆਰ ਹਾਂ।''


Gurdeep Singh

Content Editor

Related News