ਧੋਨੀ ਦੇ ਸੰਨਿਆਸ ਨੂੰ ਲੈ ਕੇ ਹੋਇਆ ਖੁਲਾਸਾ, CSK ਦੇ ਦੱਸਿਆ ਇਹ ਹੋਵੇਗਾ ਅਗਲਾ ਕਦਮ
Saturday, Jul 13, 2019 - 04:36 PM (IST)

ਚੇਨਈ : ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਹਾਰ ਦੇ ਬਾਅਦ ਧੋਨੀ ਦੇ ਸੰਨਿਆਸ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ ਪਰ ਮੌਜੂਦਾ ਰਿਪੋਰਟ ਮੁਤਾਬਕ ਅਜਿਹਾ ਕੁਝ ਨਹੀਂ ਹੋਇਆ ਹੈ। ਮਹਿੰਦਰ ਸਿੰਘ ਧੋਨੀ ਵਰਲਡ ਕੱਪ ਦੇ ਬਾਅਦ ਸੰਨਿਆਸ ਨਹੀਂ ਲੈ ਰਹੇ ਹਨ। ਇਸ ਗੱਲ ਦਾ ਖੁਲਾਸਾ ਹੋ ਗਿਆ ਹੈ। ਰਿਪੋਰਟਸ ਮੁਤਾਬਕ ਧੋਨੀ ਅਗਲੇ ਸਾਲ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਆਈ. ਪੀ. ਐੱਲ. ਖੇਡਦੇ ਦਿਸਣਗੇ। ਭਾਂਵੇ ਹੀ ਧੋਨੀ ਦੀ ਉਮਰ 38 ਸਾਲ ਕਿਉਂ ਨਾ ਹੋ ਗਈ ਹੋਵੇ।
ਸੰਨਿਆਸ ਲੈਣ ਦੀਆਂ ਅਫਵਾਹਾਂ ਨੂੰ ਕਿਨਾਰੇ ਕਰਦਿਆਂ ਚੇਨਈ ਸੁਪਰ ਕਿੰਗਜ਼ ਦੇ ਅਧਿਕਾਰੀ ਨੇ ਕਿਹਾ ਕਿ ਧੋਨੀ ਆਈ. ਪੀ. ਐੱਲ. 2020 ਵਿਚ ਟੀਮ ਦੀ ਅਗਵਾਈ ਕਰਨਗੇ। ਚੋਟੀ ਦਰਜਾ ਅਧਿਕਾਰੀ ਦਾ ਕਹਿਣਾ ਹੈ ਕਿ ਧੋਨੀ ਨੂੰ ਲੈ ਕੇ ਗੱਲਾਂ ਕੁਝ ਵੀ ਚੱਲ ਰਹੀਆਂ ਹੋਣ ਪਰ ਧੋਨੀ ਅਗਲੇ ਸਾਲ ਸਾਡੇ ਲਈ ਖੇਡਣਗੇ। ਅਜਿਹਾ ਕਿਹਾ ਜਾ ਸਕਦਾ ਹੈ ਕਿ ਧੋਨੀ ਫਿਲਹਾ ਕ੍ਰਿਕਟ ਤੋਂ ਸੰਨਿਆਸ ਨਹੀਂ ਲੈ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕਹਿ ਚੁੱਕੇ ਹਨ ਕਿ ਧੋਨੀ ਨੇ ਸੰਨਿਆਸ ਦੇ ਬਾਰੇ ਅਜੇ ਕੁਝ ਨਹੀਂ ਦੱਸਿਆ ਹੈ।