ਬ੍ਰਿਟਿਸ਼ ਮਾਸਟਰਸ ਗੋਲਫ਼ ਪ੍ਰਤੀਯੋਗਿਤਾ ''ਚ ਸ਼ੁਭੰਕਰ ਤੇ ਚੌਰਸੀਆ ਦੀ ਨਿਰਾਸ਼ਾਜਨਕ ਸ਼ੁਰੂਆਤ
Friday, May 06, 2022 - 02:52 PM (IST)
ਸਪੋਰਟਸ ਡੈਸਕ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਤੇ ਐੱਸ. ਐੱਸ. ਪੀ. ਚੌਰਸੀਆ ਨੇ ਬ੍ਰਿਟਿਸ਼ ਮਾਸਟਰਸ ਗੋਲਫ਼ ਪ੍ਰਤੀਯੋਗਿਤਾ ਦੇ ਸ਼ੁਰੂਆਤੀ ਦੌਰ 'ਚ ਨਿਰਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਤੋਂ ਕਟ ਤੋਂ ਖੁੰਝਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸ਼ੁਭੰਕਰ ਨੇ ਡੈਨੀ ਵਿਲੇਟ ਦੀ ਮੇਜ਼ਬਾਨੀ 'ਚ ਆਯੋਜਿਤ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਓਵਰ 73 ਜਦਕਿ ਚੌਰਸੀਆ ਨੇ ਦੋ ਓਵਰ 74 ਦਾ ਸਕੋਰ ਕੀਤਾ। ਪਹਿਲ ਦੌਰ ਦੇ ਬਾਅਦ ਸ਼ੁਭੰਕਰ ਸਾਂਝੇ 76ਵੇਂ ਤੇ ਚੌਰਸੀਆ ਸਾਂਝੇ 96ਵੇਂ ਸਥਾਨ 'ਤੇ ਹਨ। ਕਟ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਦੂਜੇ ਦੌਰ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਰੇਆਨ ਫਾਕਸ ਤੇ ਥੋਰਬੋਰਨ ਓਲੀਸਨ ਨੇ ਪਹਿਲ ਦੌਰ 'ਚ ਬਰਾਬਰ 6 ਅੰਡਰ 66 ਦਾ ਸਕੋਰ ਕੀਤਾ ਤੇ ਉਹ ਸੰਯਕਤ ਬੜ੍ਹਤ 'ਤੇ ਹਨ।