ਹਾਰ ਤੋਂ ਨਿਰਾਸ਼ ਕੇ.ਐੱਲ. ਰਾਹੁਲ ਨੇ ਦੱਸਿਆ- ਕਿੱਥੇ ਹੋਈ ਗਲਤੀ

10/31/2020 12:17:46 AM

ਨਵੀਂ ਦਿੱਲੀ : ਪਲੇਆਫ ਵੱਲ ਆਸਾਨੀ ਨਾਲ ਵੱਧ ਰਹੀ ਕਿੰਗਜ਼ ਇਲੈਵਨ ਪੰਜਾਬ ਟੀਮ ਲਈ ਹੁਣ ਰਸਤਾ ਮੁਸ਼ਕਲ ਹੋ ਗਿਆ ਹੈ। ਰਾਜਸਥਾਨ ਖ਼ਿਲਾਫ਼ ਖੇਡੇ ਗਏ ਅਹਿਮ ਮੁਕਾਬਲੇ 'ਚ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਤੋਂ ਬਾਅਦ ਪੰਜਾਬ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਕਿਹਾ- ਟਾਸ ਹਾਰਨਾ ਸਭ ਤੋਂ ਭਿਆਨਕ ਸੀ ਜਦੋਂ ਕਿ ਸਾਨੂੰ ਪਤਾ ਸੀ ਕਿ ਇੱਥੇ ਤ੍ਰੇਲ ਕਿਸ ਤਰ੍ਹਾਂ ਕੰਮ ਕਰੇਗੀ। ਦੂਜੀ ਪਾਰੀ 'ਚ ਤ੍ਰੇਲ ਕਾਰਨ ਬੱਲੇਬਾਜ਼ੀ ਕਰਨਾ ਬਹੁਤ ਆਸਾਨ ਹੋ ਗਿਆ। ਸਾਡੇ ਸਪਿਨਰ ਚਾਹੁੰਦੇ ਹਨ ਕਿ ਗੇਂਦ ਸੁੱਕੀ ਹੋਵੇ ਜਿਸ ਨੂੰ ਫੜਕੇ ਉਹ ਥੋੜ੍ਹੀ ਗੇਂਦ ਘੁਮਾ ਸਕਣ ਪਰ ਤ੍ਰੇਲ ਕਾਰਨ ਅਜਿਹਾ ਸੰਭਵ ਹੁੰਦਾ ਨਹੀਂ ਦਿਖਿਆ।

ਕੇ.ਐੱਲ. ਰਾਹੁਲ ਨੇ ਕਿਹਾ- ਇੱਕ ਸਟਿਕੀ ਵਿਕਟ 'ਤੇ, ਜਿਵੇਂ ਕ‌ਿ ਜਦੋਂ ਅਸੀਂ ਬੱਲੇਬਾਜ਼ੀ ਕੀਤੀ ਸੀ, ਇਹ ਇੱਕ ਮਾੜਾ ਸਕੋਰ ਨਹੀਂ ਸੀ। ਅਸੀਂ ਖ਼ਰਾਬ ਗੇਂਦਬਾਜ਼ੀ ਨਹੀਂ ਕੀਤੀ ਪਰ ਸਾਨੂੰ ਗਿੱਲੀ ਗੇਂਦ ਨਾਲ ਬਿਹਤਰ ਗੇਂਦਬਾਜ਼ੀ ਕਰਨਾ ਸਿੱਖਣਾ ਹੋਵੇਗਾ। ਅਸੀਂ ਗ੍ਰਾਉਂਡਸਮੈਨ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਮੈਚ 'ਚ ਇੱਥੇ ਕੋਈ ਤ੍ਰੇਲ ਨਹੀਂ ਸੀ। ਤੁਸੀਂ ਇਸ ਦੇ ਲਈ ਤਿਆਰੀ ਨਹੀਂ ਕਰ ਸਕਦੇ ਹੋ ਪਰ ਤੁਹਾਨੂੰ ਇਸ ਦੇ ਅਨੁਕੂਲ ਹੋਣ 'ਚ ਸਮਰੱਥਾਵਾਨ ਹੋਣਾ ਚਾਹੀਦਾ ਹੈ।

ਦੱਸ ਦਈਏ ਕਿ ਪੰਜਾਬ ਲਈ ਹੁਣ ਪਲੇਆਫ ਦੀ ਦੌੜ ਮੁਸ਼ਕਲ ਹੋ ਗਈ ਹੈ। ਉਨ੍ਹਾਂ ਨੂੰ ਅੱਗੇ ਵਧਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਹੁਣ ਉਨ੍ਹਾਂ ਨੂੰ ਕੋਲਕਾਤਾ ਅਤੇ ਹੈਦਰਾਬਾਦ ਦੀਆਂ ਟੀਮਾਂ ਵੱਲ ਦੇਖਣਾ ਹੋਵੇਗਾ ਅਤੇ ਨਾਲ  ਹੀ ਚੇਨਈ ਖ਼ਿਲਾਫ਼ ਵੱਡੇ ਮਾਰਜਿਨ ਨਾਲ ਮੈਚ ਜਿੱਤਣਾ ਹੋਵੇਗਾ ਤਾਂ ਕਿ ਨੈਟ ਰਨ ਰੇਟ ਦੇ ਆਧਾਰ 'ਤੇ ਉਹ ਪਲੇਆਫ 'ਚ ਜਗ੍ਹਾ ਬਣਾ ਸਕੇ।


Inder Prajapati

Content Editor

Related News