Disabled World Cup 2019 ''ਚ ਖੇਡ ਸਕਣਗੇ ਭਾਰਤੀ ਦਿਵਿਆਂਗ ਕ੍ਰਿਕਟਰ

Saturday, Feb 23, 2019 - 03:35 PM (IST)

Disabled World Cup 2019 ''ਚ ਖੇਡ ਸਕਣਗੇ ਭਾਰਤੀ ਦਿਵਿਆਂਗ ਕ੍ਰਿਕਟਰ

ਮੁੰਬਈ : ਦੇਸ਼ ਦੇ 5000 ਦਿਵਿਆਂਗ ਕ੍ਰਿਕਟਰਾਂ ਲਈ ਇਹ ਵੱਡਾ ਮੌਕਾ ਰਿਹਾ ਜਦੋਂ ਬੀ. ਸੀ. ਸੀ. ਆਈ. ਦੀ ਪ੍ਰਬੰਧਕ ਕਮੇਟੀ ਨੇ 2 ਤੋਂ 16 ਅਗਸਤ ਤੱਕ ਇੰਗਲੈਂਡ 'ਚ ਹੋਣ ਵਾਲੇ ਪਹਿਲੇ ਦਿਵਿਆਂਗ ਵਿਸ਼ਵ ਕੱਪ 'ਚ ਖੇਡਣ ਦੀ ਭਾਰਤ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਉਦੋਂ ਹੋਇਆ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਭਾਰਤ ਦੇ ਹਿੱਸਾ ਲੈਣ ਦੀ ਮੰਜ਼ੂਰੀ ਨੂੰ ਸਵੀਕਾਰ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਮੌਜੂਦਾ ਖਾਤੇ 'ਚੋਂ ਦਿਵਿਆਂਗ ਕ੍ਰਿਕਟਰਾਂ ਨੂੰ ਕੋਈ ਮਦਦ ਨਹੀਂ ਦਿੱਤੀ। ਅਜਿਹੇ 'ਚ ਸੀ. ਓ. ਦੇ ਫੈਸਲੇ ਨਾਲ ਇਕ ਉਮੀਦ ਜਾਗੀ ਹੈ। ਕਾਫੀ ਲੰਬੇ ਸਮੇਂ ਤੱਕ ਚੱਲੀ ਪਟੀਸ਼ਨ ਤੇ ਈਮੇਲ ਦੇ ਆਦਾਨ-ਪ੍ਰਦਾਨ ਤੋਂ ਬਾਅਦ ਆਖਰਕਾਰ ਸੀ. ਓ. ਇਸ 'ਤੇ ਰਾਜ਼ੀ ਹੋਇਆ ਹੈ। ਡਾਇਨਾ ਇਡੁਲਜੀ ਨੇ ਦੱਸਿਆ ਕਿ ਵਿਸ਼ਵ ਕੱਪ 'ਚ ਭਾਰਤ ਦੇ ਦਿਵਿਆਂਗ ਕ੍ਰਿਕਟਰਾਂ ਦੇ ਖੇਡਣ ਦੀ ਮੰਜ਼ੂਰੀ ਦੇ ਦਿੱਤੀ ਹੈ।

ਭਾਰਤ 'ਚ ਚਾਰ ਸੰਘ ਹੈ ਜੋ ਦਿਵਿਆਂਗ ਕ੍ਰਿਕਟਰਾਂ ਲਈ ਕੰਮ ਕਰ ਰਹੇ ਹਨ। ਪਿਛਲੇ ਹੀ ਮਹੀਨੇ 3 ਸੰਘਾਂ ਨੇ ਮਿਲ ਕੇ ਇੰਡੀਆ ਕ੍ਰਿਕਟਰ ਐਸੋਸੀਏਸ਼ਨ ਫਾਰ ਫਿਜ਼ੀਕਲ ਚੈਲੰਜ ਦਾ ਫੈਸਲਾ ਕੀਤਾ। ਇਹ ਭਾਰਤ ਦੀ ਪਹਿਲੀ ਦਿਵਿਆਂਗ ਕ੍ਰਿਕਟਰਾਂ ਲਈ ਐਸੋਸੀਏਸ਼ਨ ਹੈ, ਜਿਸ ਨੂੰ ਸਾਬਕਾ ਕਪਤਾਨ ਅਜੀਤ ਵਾਡੇਕਰ ਨੇ ਸਥਾਪਤ ਕੀਤਾ ਸੀ। ਇਕ ਐਸੋਸੀਏਸ਼ਨ 'ਚ ਆਉਣ ਤੋਂ ਬਾਅਦ ਆਹੁਦੇਦਾਰਾਂ ਨੇ ਬੀ. ਸੀ. ਸੀ. ਆਈ. 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ ਵਿਚਾਰ ਹੋਇਆ ਤੇ ਹੁਣ ਭਾਰਤ ਦੇ ਦਿਵਿਆਂਗ ਕ੍ਰਿਕਟਰ ਵਿਸ਼ਵ ਕੱਪ 'ਚ ਹਿੱਸਾ ਲੈਣਗੇ।


Related News