ਜਿਮਨਾਸਟਿਕ : ਦੀਪਾ ਨੂੰ ਬੈਲੇਂਸ ਬੀਮ ''ਚ ਮਿਲਿਆ 5ਵਾਂ ਸਥਾਨ

Saturday, Aug 25, 2018 - 10:41 AM (IST)

ਜਿਮਨਾਸਟਿਕ : ਦੀਪਾ ਨੂੰ ਬੈਲੇਂਸ ਬੀਮ ''ਚ ਮਿਲਿਆ 5ਵਾਂ ਸਥਾਨ

ਜਕਾਰਤਾ— ਭਾਰਤੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਏਸ਼ੀਆਈ ਖੇਡਾਂ-2018 ਵਿਚ ਸ਼ੁੱਕਰਵਾਰ ਨੂੰ ਮਹਿਲਾਵਾਂ ਦੀ ਜਿਮਨਾਸਟਿਕ ਪ੍ਰਤੀਯੋਗਿਤਾ ਦੇ ਬੈਲੇਂਸ ਬੀਮ ਫਾਈਨਲ ਵਿਚ ਤਮਗੇ ਦੀ ਦੌੜ 'ਚੋਂ ਬਾਹਰ ਹੋ ਕੇ 5ਵੇਂ ਸਥਾਨ 'ਤੇ ਰਹੀ ਜਿਸ ਨਾਲ ਇਸ ਖੇਡ 'ਚ ਭਾਰਤ ਦਾ ਸਫਰ ਬਿਨਾ ਤਮਗੇ ਦੇ ਖਤਮ ਹੋਇਆ। ਫਾਈਨਲ ਵਿਚ ਦੀਪਾ ਦਾ ਸਕੋਰ 12.500 ਰਿਹਾ ਤੇ ਉਹ 5ਵੇਂ ਸਥਾਨ 'ਤੇ ਰਹੀ। ਦੀਪਿਕਾ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਅਜਿਹੇ 'ਚ ਉਸ ਦੇ ਪ੍ਰਦਰਸ਼ਨ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ ਹੈ। ਬੈਲੰਸ ਬੀਮ ਉਨ੍ਹਾਂ ਦਾ ਮਨਪਸੰਦ ਮੁਕਾਬਲਾ ਨਹੀਂ ਹੈ।


Related News