ਇੰਗਲੈਂਡ ਲਾਇਨਜ਼ ਨਾਲ 9 ਦਿਨਾਂ ਲਈ ਬੱਲੇਬਾਜ਼ੀ ਸਲਾਹਕਾਰ ਹੋਵੇਗਾ ਦਿਨੇਸ਼ ਕਾਰਤਿਕ

Thursday, Jan 11, 2024 - 10:46 AM (IST)

ਲੰਡਨ– ਭਾਰਤੀ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ 9 ਦਿਨਾਂ ਲਈ ਇੰਗਲੈਂਡ ਲਾਇਨਜ਼ ਨਾਲ ਬੱਲੇਬਾਜ਼ੀ ਸਲਾਹਕਾਰ ਦੇ ਰੂਪ ਵਿਚ ਕੰਮ ਕਰੇਗਾ ਜਦੋਂ ਮਹਿਮਾਨ ਟੀਮ ਭਾਰਤ ਦਾ ਦੌਰਾ ਕਰੇਗੀ। ਕਾਰਤਿਕ ਲਾਇਨਜ਼ ਦੇ ਦੌਰੇ ’ਤੇ ਟੀਮ ਦੇ ਕੋਚਿੰਗ ਦਲ ਦਾ ਹਿੱਸਾ ਹੋਵੇਗਾ ਜਿਹੜਾ 12 ਜਨਵਰੀ ਤੋਂ ਅਹਿਮਦਾਬਾਦ ਵਿਚ ਇਕ ਅਭਿਆਸ ਮੈਚ ਤੋਂ ਬਾਅਦ 17 ਜਨਵਰੀ ਤੋਂ ਇਸੇ ਜਗ੍ਹਾ ਤਿੰਨ ਗੈਰ-ਅਧਿਕਾਰਤ ਚਾਰ ਦਿਨਾ ਟੈਸਟ ਮੈਚ ਖੇਡੇਗੀ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ

ਕਾਰਤਿਕ ਇੰਗਲੈਂਡ ਲਾਇਨਜ਼ ਦੇ ਬੱਲੇਬਾਜ਼ੀ ਸਲਾਹਕਾਰ ਇਯਾਨ ਬੈੱਲ ਦੇ ਕਵਰ ਦੇ ਤੌਰ ’ਤੇ ਕੰਮ ਕਰੇਗਾ, ਜਿਹੜਾ ਅਜੇ ਬਿੱਗ ਬੈਸ਼ ਲੀਗ ਵਿਚ ਮੈਲਬੋਰਨ ਰੇਨੇਗੇਡਸ ਦੇ ਨਾਲ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News