ਮੈਨੂੰ ਆਪਣੇ ਆਪ 'ਤੇ ਹੈ ਭਰੋਸਾ, ਸਾਬਤ ਕਰਾਂਗਾ: ਦਿਨੇਸ਼ ਕਾਰਤਿਕ
Saturday, May 25, 2019 - 02:35 PM (IST)

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕੇਟ 'ਚ 15 ਸਾਲ ਪਹਿਲਾਂ ਡੈਬਿਊ ਕਨ ਤੋਂ ਬਾਅਦ ਟੀਮ ਨਾਲ ਲਗਾਤਾਰ ਅੰਦਰ ਬਾਹਰ ਹੋਣ ਵਾਲੇ ਵਿਕੇਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਖੇਡ ਦੀ ਚਰਚਾ ਹਮੇਸ਼ਾ ਹੁੰਦੀ ਹੈ। ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ 15 ਅਪ੍ਰੈਲ ਨੂੰ ਹੋਈ ਕਈ ਜਾਣਕਾਰ ਇਸ ਗੱਲ ਦੇ ਹੱਕ 'ਚ ਸੀ 33 ਸਾਲਾ ਕਾਰਤਿਕ ਦੀ ਜਗ੍ਹਾ ਪ੍ਰਤਿਭਾਸ਼ਾਲੀ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਮੌਕਾ ਮਿਲਣਾ ਚਾਹੀਦਾ ਸੀ। ਮੁੱਖ ਚੋਣਕਰਤਾ ਐਮ ਐੱਸ ਕੇ ਪ੍ਰਸਾਦ ਨੇ ਵਿਕੇਟ ਦੇ ਪਿਛੇ ਕਾਰਤਿਕ ਨੂੰ ਬਿਹਤਰ ਦੱਸਦੇ ਹੋਏ ਇਸ ਚਰਚਾ ਨੂੰ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ।
ਕਾਰਤਿਕ ਨੇ ਕਿਹਾ ਜੇਕਰ ਪਰਿਵਾਰ ਤੇ ਦੋਸਤਾਂ ਦੀ ਦੁਆਵਾਂ ਮੇਰੇ ਨਾਲ ਨਾ ਹੁੰਦੀਆਂ ਤਾਂ ਮੈਂ ਹੁਣ ਤੱਕ ਖੇਡ ਨਹੀਂ ਪਾਉਂਦਾ। ਚੰਗਾ ਹਾਂ ਜਾ ਬੁਰਾ ਜੇਕਰ ਲੋਕ ਤੁਹਾਡੇ ਬਾਰੇ ਗੱਲ ਕਰ ਰਹੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਅਹਿਮ ਬਣੇ ਹੋਏ ਹੋ। ਇਹ ਦੇਖਣਾ ਕਾਫੀ ਸੂਕੁਨ ਦਿੰਦਾ ਹੈ ਕਿ ਮੈ ਇਨੇਂ ਸਾਲਾਂ ਬਾਅਦ ਵੀ ਅਹਿਮ ਬਣਿਆ ਹੋਇਆ ਹਾਂ ਤੇ ਟੀਮ ਦਾ ਹਿੱਸਾ ਹੋਣ ਲਈ ਹੁਣ ਵੀ ਮਿਹਨਤ ਕਰ ਰਿਹਾ ਹਾਂ।