ਵਰਲਡ ਕੱਪ ਟੀਮ 'ਚ ਦਿਨੇਸ਼ ਨੂੰ ਪੰਤ ਦੇ ਮੁਕਾਬਲੇ ਤਰਜੀਹ

Monday, Apr 15, 2019 - 05:00 PM (IST)

ਵਰਲਡ ਕੱਪ ਟੀਮ 'ਚ ਦਿਨੇਸ਼ ਨੂੰ ਪੰਤ ਦੇ ਮੁਕਾਬਲੇ ਤਰਜੀਹ

ਮੁੰਬਈ— ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਨੌਜਵਾਨ ਰਿਸ਼ਭ ਪੰਤ 'ਤੇ ਤਰਜੀਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਜੇ ਸ਼ੰਕਰ, ਕੇ.ਐੱਲ. ਰਾਹੁਲ ਅਤੇ ਰਵਿੰਦਰ ਜਡੇਜਾ ਵੀ ਭਾਰਤ ਦੀ 15 ਮੈਂਬਰੀ ਟੀਮ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ।
PunjabKesari
ਵਨ ਡੇ ਕ੍ਰਿਕਟ 'ਚ ਧੋਨੀ ਦੇ ਵਾਰਸ ਮੰਨੇ ਜਾ ਰਹੇ ਪੰਤ ਦਾ ਨਹੀਂ ਚੁਣਿਆ ਜਾਣਾ ਹੈਰਾਨੀ ਦਾ ਕਾਰਨ ਰਿਹਾ। ਪੰਤ ਅਜੇ ਤਕ ਆਈ.ਪੀ.ਐੱਲ. 'ਚ 222 ਦੌੜਾਂ ਬਣਾ ਚੁੱਕੇ ਹਨ ਜਦਕਿ ਕਾਰਤਿਕ ਨੇ 93 ਦੌੜਾਂ ਬਣਾਈਆਂ ਹਨ। ਸੀਨੀਅਰ ਚੋਣ ਕਮੇਟੀ ਦੇ ਮੈਂਬਰ ਐੱਮ.ਐੱਸ.ਕੇ. ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ, ''ਦਿਨੇਸ਼ ਕਾਰਤਿਕ ਦੀ ਬਿਹਤਰ ਵਿਕਟਕੀਪਿੰਗ ਕਾਰਨ ਰਿਸ਼ਭ ਪੰਤ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ। ਵਿਕਟਕੀਪਿੰਗ ਵੀ ਮਾਇਨੇ ਰਖਦੀ ਹੈ। ਇਹੋ ਕਾਰਨ ਹੈ ਕਿ ਅਸੀਂ ਕਾਰਤਿਕ ਨੂੰ ਚੁਣਿਆ ਨਹੀਂ ਤਾਂ ਪੰਤ ਵੀ ਟੀਮ 'ਚ ਹੁੰਦੇ।'' ਉਨ੍ਹਾਂ ਕਿਹਾ ਕਿ ਕਾਰਤਿਕ ਧੋਨੀ ਦੇ ਬੈਕਅੱਪ ਦੇ ਤੌਰ 'ਤੇ ਰਹਿਣਗੇ। ਲਾਸਟ ਇਲੈਵਨ 'ਚ ਉਨ੍ਹਾਂ ਦੀ ਚੋਣ ਤੈਅ ਨਹੀਂ ਹੈ।


author

Tarsem Singh

Content Editor

Related News