ਦਿਨੇਸ਼ ਕਾਰਤਿਕ ਹੀ ਨਹੀਂ ਇਨ੍ਹਾਂ ਖਿਡਾਰੀਆਂ ਛੱਕਾ ਲਗਾ ਕੇ ਮੈਚ ''ਚ ਦਿਵਾਈ ਹੈ ਜਿੱਤ
Thursday, Mar 22, 2018 - 01:27 AM (IST)

ਨਵੀਂ ਦਿੱਲੀ— ਤ੍ਰਿਕੌਣੀ ਟੀ-20 ਸੀਰੀਜ਼ ਨਿਦਾਸਾਹ ਟਰਾਫੀ ਦੇ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ 'ਚ ਦਿਨੇਸ਼ ਕਾਰਤਿਕ ਨੇ ਆਖਰੀ ਗੇਂਦ 'ਤੇ ਛੱਕਾ ਲਗਾਉਂਦੇ ਹੋਏ ਭਾਰਤ ਨੂੰ ਬੰਗਲਾਦੇਸ਼ ਖਿਲਾਫ 4 ਵਿਕਟਾਂ 'ਤੇ ਜਿੱਤ ਦਿਵਾ ਦਿੱਤੀ। ਪਾਰੀ ਦੀ ਆਖਰੀ ਗੇਂਦ 'ਤੇ ਭਾਰਤ ਨੂੰ ਜਿੱਤ ਦੇ ਲਈ 5 ਦੌੜਾਂ ਚਾਹੀਦੀਆਂ ਸਨ ਅਤੇ ਦਿਨੇਸ਼ ਕਾਰਤਿਕ (ਅਜੇਤੂ 29 ਦੌੜਾਂ, 8 ਗੇਂਦਾਂ 'ਚ 2 ਚੌਕੇ ਅਤੇ 3 ਛੱਕੇ) ਨੇ ਸੌਮਅ ਸਰਕਾਰ ਦੀ ਗੇਂਦ 'ਤੇ ਛੱਕਾ ਲਗਾਉਂਦੇ ਹੋਏ ਮੈਚ ਖਤਮ ਕਰ ਦਿੱਤਾ। ਦਿਨੇਸ਼ ਕਾਰਤਿਕ ਤੋਂ ਇਲਾਵਾ ਵੀ ਕਈ ਇਸ ਤਰ੍ਹਾਂ ਦੇ ਬੱਲੇਬਾਜ਼ ਹਨ ਜਿਨ੍ਹਾਂ ਨੇ ਆਖਰੀ ਗੇਂਦ 'ਤੇ ਛੱਕਾ ਲਗਾਉਂਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾਈ। ਆਉਂ ਜਾਣਦੇ ਹਾਂ ਉਨ੍ਹਾਂ ਖਿਡਾਰੀਆਂ ਦੇ ਬਾਰੇ 'ਚ
1. ਮਿਆਂਦਾਦ ਦਾ ਇਹ ਛੱਕਾ
ਆਸਟਰੇਲੀਆ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 18 ਅਪ੍ਰੈਲ 1986 ਨੂੰ ਵਨ ਡੇ ਮੈਚ ਖੇਡਿਆ ਗਿਆ। ਮੈਚ ਦੀ ਆਖਰੀ ਗੇਂਦ 'ਤੇ ਪਾਕਿਸਤਾਨ ਨੂੰ ਜਿੱਤ ਲਈ 4 ਦੌੜਾਂ ਦੀ ਜਰੂਰਤ ਸੀ ਅਤੇ ਉਸ ਦੀ ਸਿਰਫ 1 ਵਿਕਟਾਂ ਬਾਕੀ ਸੀ। ਸ਼ਾਰਜਾਹ 'ਚ ਖੇਡੇ ਗਏ ਇਸ ਮੈਚ 'ਚ ਜਾਵੇਦ ਮਿਆਂਦਾਦ ਨੇ ਚੇਤਨ ਚੌਹਾਨ ਦੀ ਗੇਂਦ 'ਤੇ ਛੱਕਾ ਲਗਾ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ ਸੀ। ਜਦੋਂ ਵੀ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਇਸ ਮੈਚ ਨੂੰ ਯਾਦ ਕੀਤਾ ਜਾਂਦਾ ਹੈ।
2. ਡਿੰਡਾ ਦੀ ਗੇਂਦ 'ਤੇ ਲਗਾਇਆ ਮਾਰਗਨ ਨੇ ਛੱਕਾ
22 ਸਤੰਬਰ 2012 ਨੂੰ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਖੇਡੇ ਗਏ ਟੀ-20 ਇੰਟਰਨੈਸ਼ਨਲ ਕ੍ਰਿਕਟ ਮੈਚ 'ਚ ਇਯਾਨ ਮਾਰਗਨ ਨੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। ਇੰਗਲੈਂਡ ਨੂੰ ਆਖਰੀ ਗੇਂਦ 'ਤੇ 3 ਦੌੜਾਂ ਦੀ ਜਰੂਰਤ ਸੀ । ਅਸ਼ੋਕ ਡਿੰਡਾ ਦੀ ਗੇਂਦ 'ਤੇ ਮਾਰਗਨ ਨੇ ਛੱਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 177/8 ਦਾ ਸਕੋਰ ਬਣਾਇਆ ਸੀ। ਇੰਗਲੈਂਡ ਨੇ 181/4 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
3. ਨੇਥਨ ਮੈਕਲਮ ਨੇ ਲਗਾਇਆ ਰੰਗਨਾ ਹੇਰਾਥ ਦੀ ਗੇਂਦ 'ਤੇ ਛੱਕਾ
2013 'ਚ ਨਿਊਜ਼ੀਲੈਂਡ ਦੇ ਨੇਥਨ ਮੈਕਲਮ ਨੇ ਰੰਗਨਾ ਹੇਰਾਥ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਨਿਊਜ਼ੀਲੈਂਡ ਨੂੰ ਜਿੱਤ ਦਿਵਾਈ ਸੀ। ਹਾਲਾਂਕਿ ਕੀਵੀ ਟੀਮ ਨੂੰ ਆਖਰੀ ਗੇਂਦ 'ਤੇ ਸਿਰਫ 1 ਦੌੜਾਂ ਚਾਹੀਦੀ ਸੀ। ਨਾਥਨ ਨੇ ਇਸ ਮੈਚ 'ਚ 9 ਗੇਂਦਾਂ 'ਚ 32 ਦੌੜਾਂ ਬਣਾਈਆਂ ਸਨ।
4. ਲਾਂਸ ਕਲੂਜਨਰ ਦਾ ਸ਼ਾਨਦਾਰ ਛੱਕਾ
26 ਮਾਰਚ 1999 ਨੂੰ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕੀ ਦੇ ਵਿਚਾਲੇ ਵਨ ਡੇ ਮੈਚ ਨੇਪਿਅਰ 'ਚ ਖੇਡਿਆ ਗਿਆ। ਇਸ ਮੈਚ 'ਚ ਆਖਰੀ ਓਵਰ 'ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਦੀ ਜਰੂਰਤ ਸੀ। ਪਹਿਲੀਆਂ 5 ਗੇਂਦਾਂ 'ਤੇ ਲਾਂਸ ਕਲੂਜਨਰ ਅਤੇ ਮਾਰਕ ਬਾਊਚਰ ਨੇ ਵੱਡੀ ਮੁਸ਼ਕਲ ਨਾਲ 5 ਦੌੜਾਂ ਬਣਾਈਆਂ। ਹੁਣ ਆਖਰੀ ਗੇਂਦ 'ਤੇ ਜਿੱਤ ਲਈ 4 ਦੌੜਾਂ ਦੀ ਜਰੂਰਤ ਸੀ। ਆਖਰੀ ਗੇਂਦ 'ਤੇ ਕਲੂਜਨਰ ਨੇ ਡਿਆਨ ਨਾਸ਼ ਦੀ ਗੇਂਦ 'ਤੇ ਛੱਕਾ ਲਗਾਉਂਦੇ ਹੋਏ ਦੱਖਣੀ ਅਫਰੀਕਾ ਨੂੰ ਜਿੱਤ ਦਿਵਾ ਦਿੱਤੀ।