ਮੇਲਬੋਰਨ ''ਚ ਠੰਡ ਨਾਲ ਕੰਬੇ ਕਾਰਤਿਕ, ਵੀਡੀਓ ਵਾਇਰਲ

11/24/2018 10:57:37 AM

ਨਵੀਂ ਦਿੱਲੀ—ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਜਾ ਟੀ-20 ਮੈਚ ਬਾਰਿਸ਼ ਕਾਰਨ ਰੱਦ ਹੋਇਆ ਪਰ ਇਸ ਮੁਕਾਬਲੇ ਦੌਰਾਨ ਦਿਨੇਸ਼ ਕਾਰਤਿਕ ਅਜਿਹੇ ਲੁਕ 'ਚ ਦਿਖੇ ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ। ਦਰਅਸਲ ਮੇਲਬੋਰਨ 'ਚ ਸ਼ੁੱਕਰਵਾਰ ਨੂੰ ਕਾਫੀ ਠੰਡ ਸੀ ਅਤੇ ਕਾਰਤਿਕ ਨੂੰ ਇਸਦਾ ਜ਼ਿਆਦਾ ਹੀ ਅਹਿਸਾਸ ਹੋ ਰਿਹਾ ਸੀ। ਇਸ ਲਈ ਦਿਨੇਸ਼ ਕਾਰਤਿਕ ਨੇ ਨਾਰਮਲ ਕੈਪ ਦੀ ਜਗ੍ਹਾ ਬੀਨੀ ਪਹਿਨੀ ਹੋਈ ਸੀ। ਜਿਸਨੂੰ ਭਾਰਤ 'ਚ ਮੰਕੀ ਕੈਪ ਵੀ ਕਿਹਾ ਜਾਂਦਾ ਹੈ। ਦਿਨੇਸ਼ ਕਾਰਤਿਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ। ਕਾਰਤਿਕ ਨੇ ਬੀਨੀ ਕੈਪ ਦੇ ਇਲਾਵਾ ਫੁਲ ਸਵੈਟਰ ਵੀ ਪਹਿਨਿਆ ਹੋਇਆ ਸੀ।
 

ਵੈਸੇ ਚਾਹੇ ਹੀ ਦਿਨੇਸ਼ ਕਾਰਤਿਕ ਨੂੰ ਕਾਫੀ ਠੰਡ ਲੱਗ ਰਹੀ ਸੀ। ਪਰ ਉਸਦਾ ਧਿਆਨ ਮੈਚ 'ਤੇ ਕੇਂਦਰਿਤ ਸੀ। ਦਿਨੇਸ਼ ਕਾਰਤਿਕ ਨੇ 7ਵੇਂ ਓਵਰ 'ਚ ਬੁਮਰਾਹ ਦੀ ਗੇਂਦ 'ਤੇ ਮਾਰਕਸ ਸਟੋਅਨਿਸ ਦਾ ਜ਼ਬਰਦਸਤ ਕੈਚ ਫੜ੍ਹਿਆ।

 

ਪਹਿਲੇ ਟੀ-20 'ਚ ਵੀ ਦਿਨੇਸ਼ ਕਾਰਤਿਕ ਨੇ ਬੱਲੇ ਨਾਲ ਅਹਿਮ ਯੋਗਦਾਨ ਦਿੱਤਾ ਸੀ। ਕਾਰਤਿਕ ਨੇ ਬ੍ਰਿਸਬੇਨ ਟੀ-20 'ਚ ਸਿਰਫ 13 ਗੇਂਦਾਂ 'ਚ 30 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਉਹ ਟੀਮ ਇੰਡੀਆ ਨੂੰ ਮੈਚ ਨਹੀਂ ਜਿਤਾ ਪਾਏ ਸਨ। ਟੀਮ ਇੰਡੀਆ ਨੇ ਉਹ ਮੈਚ 4 ਦੌੜਾਂ ਨਾਲ ਗੁਆ ਦਿੱਤਾ ਸੀ।


suman saroa

Content Editor

Related News