IPL 2019 : ਜੇਕਰ ਸੁਧਾਰ ਲਈ ਗੁੱਸਾ ਕਰਨਾ ਚੰਗਾ ਹੁੰਦਾ ਹੈ ਤਾਂ ਮੈਂ ਕਰਾਂਗਾ : ਕਾਰਤਿਕ
Saturday, May 04, 2019 - 03:10 PM (IST)

ਨਵੀਂ ਦਿੱਲੀ— ਕੇ.ਕੇ.ਆਰ. ਨੂੰ ਪਲੇਆਫ ਦੀ ਦੌੜ 'ਚ ਮਹੱਤਵਪੂਰਨ ਮੈਚ ਜਿਤਾਉਣ ਦੇ ਬਾਅਦ ਕਪਤਾਨ ਦਿਨੇਸ਼ ਕਾਰਤਿਕ ਕਾਫੀ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਦੇ ਬਾਅਦ ਕਿਹਾ ਕਿ ਅਸੀਂ ਇਕ ਹੋਰ ਦਿਨ ਲੜਨ ਲਈ ਜਿੱਤੇ ਹਾਂ। ਕੁਝ ਹੀ ਦਿਨ ਬੀਤੇ ਹਨ। ਮੈਂ ਉਸ ਤਰ੍ਹਾਂ ਬਹੁਤ ਖੁਸ਼ ਨਹੀਂ ਸੀ ਜਿਸ ਤਰ੍ਹਾਂ ਨਾਲ ਗੇਂਦਬਾਜ਼ ਅਤੇ ਫੀਲਡਰ ਕਰ ਰਹੇ ਸਨ, ਇਸ ਲਈ ਮੈਂ ਸੋਚਿਆ ਕਿ ਮੈਨੂੰ ਉਨ੍ਹਾਂ ਮੁੰਡਿਆਂ ਨੂੰ ਦੱਸਣਾ ਚਾਹੀਦਾ ਹੈ ਜੋ ਮੈਂ ਉਸ ਸਮੇਂ ਮਹਿਸੂਸ ਕੀਤਾ ਸੀ। ਇਹ ਦੁਰਲਭ ਹੈ, ਬਹੁਤ ਸਾਰੇ ਲੋਕਾਂ ਨੇ ਮੈਨੂੰ ਗੁੱਸੇ 'ਚ ਨਹੀਂ ਦੇਖਿਆ ਹੈ। ਜੇਕਰ ਮੈਨੂੰ ਲਗਦਾ ਹੈ ਕਿ ਮੈਨੂੰ ਲੜਕਿਆਂ 'ਤੇ ਗੁੱਸੇ ਹੋਣ ਦੀ ਜ਼ਰੂਰਤ ਹੈ, ਤਾਂ ਮੈਂ ਇਹ ਸਕਦਾ ਹਾਂ।
ਕਾਰਤਿਕ ਨੇ ਕਿਹਾ ਕਿ ਸਾਨੂੰ ਆਖਰੀ ਓਵਰ 'ਚ 10 ਦੌੜਾਂ ਫਾਲਤੂ ਪਈਆਂ। ਇਸ ਦਾ ਸਾਰਾ ਸਿਹਰਾ ਸੈਮ ਕਿਊਰੇਨ ਨੂੰ ਦੇਣਾ ਹੋਵੇਗਾ। ਆਈ.ਪੀ.ਐੱਲ. ਇਕ ਅਜਿਹਾ ਟੂਰਨਾਮੈਂਟ ਹੈ, ਜਿਸ 'ਚ ਕੋਈ ਖਿਡਾਰੀ ਤੁਹਾਡੇ ਕੋਲ ਆਉਂਦਾ ਹੈ ਤੁਹਾਡੇ ਲਈ ਸਕੋਰ ਕਰਦਾ ਹੈ ਅਤੇ ਚਲਾ ਜਾਂਦਾ ਹੈ। ਇਹੋ ਆਧਾਰ ਹੈ। ਪਰ ਅਸੀਂ ਇਸ ਮੈਚ 'ਚ ਛੋਟੀ-ਛੋਟੀ ਚੀਜ਼ਾਂ ਕੀਤੀਆਂ। ਅਸੀਂ ਦੌੜਾਂ ਲਈ ਚੰਗਾ ਦੌੜੇ, ਗੇਂਦਬਾਜ਼ਾਂ 'ਤੇ ਦਬਾਅ ਬਣਾਏ ਰਖਿਆ ਅਤੇ ਬੱਲੇਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਸਭ ਤੋਂ ਵੱਡੀ ਗੱਲ ਰਹੀ ਗਿੱਲ ਨੂੰ ਮੌਕਾ ਦੇਣ ਦੀ। ਉਸ ਨੇ ਦੋਹਾਂ ਹੱਥਾਂ ਨਾਲ ਮੌਕੇ ਦਾ ਲਾਹਾ ਲਿਆ।