IPL 2019 : ਪ੍ਰਦਰਸ਼ਨ ਤੋਂ ਖੁਸ਼ ਪਰ ਕੁਝ ਪਹਿਲੂਆਂ ''ਤੇ ਕੰਮ ਕਰਨਾ ਹੋਵੇਗਾ : ਕਾਰਤਿਕ
Monday, Apr 08, 2019 - 01:21 PM (IST)

ਜੈਪੁਰ— ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਆਈ.ਪੀ.ਐੱਲ. ਮੈਚ 'ਚ ਰਾਜਸਥਾਨ ਰਾਇਲਜ਼ 'ਤੇ ਮਿਲੀ ਅੱਠ ਵਿਕਟਾਂ ਨਾਲ ਜਿੱਤ 'ਚ ਆਪਣੀ ਟੀਮ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਪਰ ਕਿਹਾ ਕਿ ਕੁਝ ਪਹਿਲੂਆਂ 'ਤੇ ਕੰਮ ਕਰਨ ਦੀ ਲੋੜ ਹੈ। ਕਾਰਤਿਕ ਨੇ ਐਤਵਾਰ ਨੂੰ ਮਿਲੀ ਜਿੱਤ ਦੇ ਬਾਅਦ ਕਿਹਾ, ''ਇਹ ਸ਼ਾਨਦਾਰ ਕੋਸ਼ਿਸ਼ ਸੀ। ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ।''
ਉਨ੍ਹਾਂ ਕਿਹਾ, ''ਭਾਰਤ 'ਚ ਹੌਲੀ ਵਿਕਟਾਂ 'ਤੇ ਕਾਫੀ ਖੇਡਣਾ ਹੁੰਦਾ ਹੈ ਅਤੇ ਉਨ੍ਹਾਂ ਮੁਤਾਬਕ ਖ਼ੁਦ ਨੂੰ ਢਾਲਣਾ ਹੁੰਦਾ ਹੈ। ਸਾਨੂੰ ਕੁਝ ਪਹਿਲੂਆਂ 'ਤੇ ਕੰਮ ਕਰਨਾ ਹੋਵੇਗਾ।'' ਪਹਿਲਾ ਮੈਚ ਖੇਡਣ ਵਾਲੇ ਤੇਜ਼ ਗੇਂਦਬਾਜ਼ ਹੈਰੀ ਗਰਨੀ ਨੇ 25 ਦੌੜਾਂ ਦੇ ਕੇ ਦੋ ਵਿਕਟ ਲਏ। ਇਸ ਬਾਰੇ ਕਾਰਤਿਕ ਨੇ ਕਿਹਾ, ''ਹੈਰੀ ਕਾਫੀ ਪੇਸ਼ੇਵਰ ਹੈ। ਉਸ ਨੇ ਦੁਨੀਆ ਭਰ ਦੀ ਲੀਗ ਖੇਡੀ ਹੈ। ਗਰਨੀ ਨੇ ਕਿਹਾ, ''ਇਹ ਪਿੱਚ ਮੇਰੀ ਕਟਰ ਗੇਂਦਾਂ ਲਈ ਢੁਕਵੀਂ ਸੀ ਅਤੇ ਇਸ 'ਤੇ ਡੈਬਿਊ ਕਰਨਾ ਸ਼ਾਨਦਾਰ ਰਿਹਾ। ਮੈਂ ਆਪਣੀ ਵਖਰੇਵੇਂ ਅਤੇ ਯਾਰਕਰ 'ਤੇ ਕੰਮ ਕੀਤਾ ਅਤੇ ਇਸ ਦਾ ਫਾਇਦਾ ਮਿਲਿਆ।''