ਨੌਜਵਾਨ ਸਟ੍ਰਾਈਕਰ ਦਿਲਪ੍ਰੀਤ ਸਿੰਘ ਨੂੰ ਰਾਸ਼ਟਰੀ ਹਾਕੀ ਕੈਂਪ 'ਚ ਮਿਲੀ ਜਗ੍ਹਾ

12/28/2019 4:48:53 PM

ਸਪੋਰਟਸ ਡੈਸਕ— ਅਗਲੇ ਮਹੀਨੇ ਭੁਵਨੇਸ਼ਵਰ 'ਚ ਖੇਡੀ ਜਾਣ ਵਾਲੀ ਹਾਕੀ ਪ੍ਰੋ ਲੀਗ ਲਈ ਹਾਕੀ ਇੰਡੀਆ ਨੇ 32 ਮੈਂਮਬਰੀ ਸੰਭਾਵਿਕ ਪੁਰਸ਼ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਜਿਸ 'ਚ ਨੌਜਵਾਨ ਸਟ੍ਰਾਈਕਰ ਦਿਲਪ੍ਰੀਤ ਸਿੰਘ ਦੀ ਵਾਪਸੀ ਹੋਈ ਹੈ। ਦਿਲਪ੍ਰੀਤ 2018 ਪੁਰਸ਼ ਵਿਸ਼ਵ ਕੱਪ ਦੀ ਟੀਮ 'ਚ ਸਨ। ਉਨ੍ਹਾਂ ਨੂੰ ਸੁਲਤਾਨ ਜੋਹੋਰ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਭਾਰਤੀ ਟੀਮ ਨੇ ਇਸ ਟੂਰਨਾਮੈਂਟ 'ਚ ਚਾਂਦੀ ਤਮਗਾ ਜਿੱਤਿਆ ਸੀ।PunjabKesari
ਪ੍ਰੋ ਲੀਗ 'ਚ ਨੀਦਰਲੈਂਡ ਖਿਲਾਫ 18 ਅਤੇ 19 ਜਨਵਰੀ (2020) ਨੂੰ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਪਹਿਲਾਂ ਦੋ ਹਫ਼ਤੇ ਤੱਕ ਚੱਲਣ ਵਾਲੀ ਇਸ ਰਾਸ਼ਟਰੀ ਕੈਂਪ 'ਚ 32 ਮੈਂਮਬਰੀ ਦੱਲ ਮੁੱਖ ਕੋਚ ਗਰਾਹਮ ਰੀਡ ਦੇਖਭਾਲ 'ਚ ਅਭਿਆਸ ਕਰੇਗਾ। ਕਲਿੰਗ ਹਾਕੀ ਸਟੇਡੀਅਮ 'ਚ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਸ਼ਿਲਾਨੰਦ ਲਾਕੜਾ, ਰਾਜਕੁਮਾਰ ਪਾਲ, ਐੱਨ. ਐੱਸ. ਜੇਸ ਅਤੇ ਦਿਪਸਨ ਤਿਰਕੀ ਜਿਵੇਂ ਨੋਜਵਾਨਾਂ ਨੂੰ ਸੰਭਾਵਿਕ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।PunjabKesari


Related News