ਦੀਕਸ਼ਾ ਸੰਯੁਕਤ 29ਵੇਂ ਸਥਾਨ ''ਤੇ ਰਹੀ, ਹੁਲ ਨੇ ਜਿੱਤਿਆ ਖਿਤਾਬ
Sunday, Nov 03, 2024 - 05:47 PM (IST)

ਰਿਆਦ, (ਭਾਸ਼ਾ) ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਐਤਵਾਰ ਨੂੰ ਇੱਥੇ ਅਰਾਮਕੋ ਟੀਮ ਸੀਰੀਜ਼ ਵਿਚ ਸੰਯੁਕਤ 29ਵੇਂ ਸਥਾਨ 'ਤੇ ਰਹੀ, ਜਦਕਿ ਚਾਰਲੀ ਹੁਲ ਨੇ ਫਾਈਨਲ ਰਾਊਂਡ ਵਿਚ 66 ਦੇ ਕਾਰਡ ਨਾਲ ਖਿਤਾਬ ਜਿੱਤਿਆ। ਦੀਕਸ਼ਾ ਨੇ ਅੰਤਿਮ ਦੌਰ 'ਚ ਤਿੰਨ ਅੰਡਰ 69 ਦਾ ਹਫਤੇ ਦਾ ਸਰਵੋਤਮ ਸਕੋਰ ਬਣਾਇਆ, ਜਿਸ ਨਾਲ ਉਹ ਟੂਰਨਾਮੈਂਟ 'ਚ 29ਵੇਂ ਸਥਾਨ 'ਤੇ ਰਹੀ, ਜਦਕਿ ਪ੍ਰਣਵੀ ਉਰਸ (76) ਸੰਯੁਕਤ 44ਵੇਂ ਸਥਾਨ 'ਤੇ ਖਿਸਕ ਗਈ। ਦੀਕਸ਼ਾ ਨੇ ਫਾਈਨਲ ਰਾਊਂਡ ਵਿੱਚ ਚਾਰ ਬਰਡੀ ਅਤੇ ਇੱਕ ਬੋਗੀ ਬਣਾਈ ਜਦੋਂ ਕਿ ਪ੍ਰਣਵੀ ਨੇ ਇੱਕ ਬਰਡੀ ਬਣਾ ਕੇ ਪੰਜ ਬੋਗੀ ਬਣਾਏ।