ਦੀਕਸ਼ਾ ਡਾਗਰ 65 ਦੇ ਸ਼ਾਨਦਾਰ ਕਾਰਡ ਦੇ ਨਾਲ ਸੰਯੁਕਤ 17ਵੇਂ ਸਥਾਨ ''ਤੇ ਪੁੱਜੀ
Monday, Jul 04, 2022 - 07:16 PM (IST)

ਸੇਡਿਨਰ ਸੀ (ਜਰਮਨੀ)- ਭਾਰਤ ਦੀ ਦੀਕਸਾ ਡਾਗਰ ਇੱਥੇ ਅਮੁੰਡੀ ਜਰਮਨ ਮਾਸਟਰਸ ਗੋਲਫ਼ ਦੇ ਤੀਜੇ ਦੌਰ 'ਚ 7 ਅੰਡਰ 65 ਦੇ ਸਕੋਰ ਦੇ ਨਾਲ ਸਾਂਝੇ 17ਵੇਂ ਸਥਾਨ 'ਤੇ ਪੁੱਜ ਗਈ। ਡੇਫਾਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੀ ਦੀਕਸ਼ਾ ਨੇ ਇਸ ਦੌਰਾਨ ਇਕ ਬੋਗੀ ਤੇ ਅੱਠ ਬਰਡੀ ਲਗਾਈ। ਕਟ 'ਚ ਜਗ੍ਹਾ ਬਣਾਉਣ ਵਾਲੀਆਂ ਹੋਰ ਦੋ ਭਾਰਤੀਆਂ 'ਚ ਰਿਧੀਮਾ ਦਿਲਾਵਰੀ (72) ਸੰਯੁਕਤ 56ਵੇਂ ਤੇ ਐਮੇਚਿਓਰ ਅਵਨੀ ਪ੍ਰਸ਼ਾਂਤ (74) ਸੰਯੁਕਤ 64ਵੇਂ ਸਥਾਨ 'ਤੇ ਹਨ। ਤਿੰਨ ਹੋਰ ਭਾਰਤੀ ਤਵੇਸਾ ਮਲਿਕ, ਅਮਨਦੀਪ ਦ੍ਰਾਲ ਤੇ ਵਾਣੀ ਕਪੂਰ ਕਟ ਤੋਂ ਖੁੰਝ ਗਈਆਂ।