ਓਲੰਪਿਕ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਪਰ ਸੰਨਿਆਸ ਬਾਰੇ ਨਹੀਂ ਸੋਚ ਰਹੀ : ਸਾਇਨਾ ਨੇਹਵਾਲ

Thursday, Sep 14, 2023 - 02:45 PM (IST)

ਨਵੀਂ ਦਿੱਲੀ (ਭਾਸ਼ਾ)–ਸਾਇਨਾ ਨੇਹਵਾਲ ਨੂੰ ਪਤਾ ਹੈ ਕਿ ਅਗਲੇ ਸਾਲ ਪੈਰਿਸ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੋਵੇਗਾ ਪਰ ਸੱਟਾਂ ਨਾਲ ਜੂਝਣ ਵਾਲੀ ਇਸ ਭਾਰਤੀ ਖਿਡਾਰਨ ਦਾ ਬੈਡਮਿੰਟਨ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਆਪਣੇ ਕਰੀਅਰ ਨੂੰ ਨਵੀਂ ਜ਼ਿੰਦਗੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

ਇਹ ਵੀ ਪੜ੍ਹੋ : ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਨੀਲ ਕਰੀ ਦਾ 34 ਸਾਲ ਦੀ ਉਮਰ 'ਚ ਦਿਹਾਂਤ

ਲਗਾਤਾਰ ਜ਼ਖ਼ਮੀ ਰਹਿਣ ਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਕਾਰਨ ਹੈਦਰਾਬਾਦ ਦੀ 33 ਸਾਲਾ ਖਿਡਾਰਨ ਸਾਇਨਾ ਕਈ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਨਹੀਂ ਲੈ ਸਕੀ ਤੇ ਇਸ ਨਾਲ ਉਹ ਵਿਸ਼ਵ ਰੈਂਕਿੰਗ ਵਿਚ 55ਵੇਂ ਸਥਾਨ ’ਤੇ ਖਿਸਕ ਗਈ ਹੈ। ਸਾਇਨਾ ਨੇ ਕਿਹਾ, ‘‘ਜਦੋਂ ਵੀ ਮੈਂ ਇਕ ਜਾਂ ਦੋ ਘੰਟੇ ਅਭਿਆਸ ਕਰਦੀ ਹਾਂ ਤਾਂ ਮੇਰੇ ਗੋਡੇ ’ਚ ਸੋਜ਼ਿਸ਼ ਆ ਜਾਂਦੀ ਹੈ। ਮੈਂ ਆਪਣਾ ਗੋਡਾ ਮੋੜ ਨਹੀਂ ਪਾਉਂਦੀ ਤੇ ਇਸ ਲਈ ਦੂਜੇ ਸੈਸ਼ਨ ਦੇ ਅਭਿਆਸ ਵਿਚ ਰਿੱਸਾ ਨਹੀਂ ਲੈ ਸਕਦੀ। 

ਇਹ ਵੀ ਪੜ੍ਹੋ : ਅਫਗਾਨਿਸਤਾਨ ਨੇ ਕ੍ਰਿਕਟ ਵਿਸ਼ਵ ਕੱਪ 2023 ਲਈ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

ਬੇਸ਼ੱਕ ਓਲਪਿਕ ਕੋਲ ਹੈ ਪਰ ਉਸਦੇ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੈ। ਡਾਕਟਰਾਂ ਨੇ ਮੈਨੂੰ ਕੁਝ ਟੀਕੇ ਦਿੱਤੇ ਹਨ। ਬੇਸ਼ੱਕ ਓਲੰਪਿਕ ਨੇੜੇ ਹੈ ਪਰ ਇਸ ਲਈ ਕੁਆਲੀਫਾਈ ਕਰਨਾ ਮੁਸ਼ਕਲ ਹੈ।'' ਉਸ ਨੇ ਕਿਹਾ, ''ਪਰ ਮੈਂ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਫਿਜ਼ੀਓਸ ਮੇਰੀ ਮਦਦ ਕਰ ਰਹੇ ਹਨ ਪਰ ਜੇਕਰ ਸੋਜ ਘੱਟ ਨਹੀਂ ਹੋਈ ਤਾਂ ਪੂਰੀ ਤਰ੍ਹਾਂ ਫਿੱਟ ਹੋਣ 'ਚ ਕੁਝ ਸਮਾਂ ਲੱਗੇਗਾ। ਮੈਂ ਅੱਧੇ ਦਿਲ ਨਾਲ ਨਹੀਂ ਖੇਡਣਾ ਚਾਹੁੰਦੀ ਹਾਂ ਅਤੇ ਅਜਿਹੇ ਵਿੱਚ ਨਤੀਜੇ ਵੀ ਅਨੁਕੂਲ ਨਹੀਂ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News