CWG ''ਚ ਹਾਰ ਪਚਾਉਣਾ ਮੁਸ਼ਕਲ ਪਰ ਅੱਗੇ ਵਧਣਾ ਹੋਵੇਗਾ : ਹਰਮਨਪ੍ਰੀਤ ਸਿੰਘ

Thursday, Aug 11, 2022 - 02:21 PM (IST)

CWG ''ਚ ਹਾਰ ਪਚਾਉਣਾ ਮੁਸ਼ਕਲ ਪਰ ਅੱਗੇ ਵਧਣਾ ਹੋਵੇਗਾ : ਹਰਮਨਪ੍ਰੀਤ ਸਿੰਘ

ਨਵੀਂ ਦਿੱਲੀ– ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿਚ ਆਸਟਰੇਲੀਆ ਹੱਥੋਂ ਮਿਲੀ ਹਾਰ ਨੂੰ ਪਚਾਉਣਾ ਮੁਸ਼ਕਲ ਹੈ ਪਰ ਟੀਮ ਨੂੰ ਅੱਗੇ ਵਧਣਾ ਪਵੇਗਾ। ਆਸਟਰੇਲੀਆ ਨੇ ਭਾਰਤ ਨੂੰ 7-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ : ICC T20i Ranking : ਸੂਰਯਕੁਮਾਰ ਦੂਜੇ ਨੰਬਰ 'ਤੇ, ਸ਼੍ਰੇਅਸ ਅਈਅਰ ਨੂੰ ਵੀ ਹੋਇਆ ਫ਼ਾਇਦਾ

ਭਾਰਤੀ ਉਪ ਕਪਤਾਨ ਨੇ ਕਿਹਾ,‘‘ਇੰਨੇ ਵੱਡੇ ਫਰਕ ਨਾਲ ਮਿਲੀ ਹਾਰ ਨੂੰ ਪਚਾਉਣਾ ਬਹੁਤ ਮੁਸ਼ਕਲ ਹੈ। ਪੂਰੀ ਟੀਮ ਇਸ ਪ੍ਰਦਰਸ਼ਨ ਤੋਂ ਨਿਰਾਸ਼ ਹੈ ਪਰ ਇਸ ਕੌੜੀ ਹਾਰ ਨੂੰ ਭੁੱਲ ਕੇ ਅੱਗੇ ਵਧਣਾ ਜ਼ਰੂਰੀ ਹੈ। ਜਿਵੇਂ ਕਿ ਮੁੱਖ ਕੋਚ ਨੇ ਕਿਹਾ ਹੈ ਕਿ ਅਸੀਂ ਆਸਟਰੇਲੀਆ ਵਰਗੀ ਟੀਮ ਦੀ ਊਰਜਾ ਤੇ ਲੈਅ ਦਾ ਮੁਕਾਬਲਾ ਨਹੀਂ ਕਰ ਸਕੇ।’’

ਹਰਮਨਪ੍ਰੀਤ ਨੇ ਕਿਹਾ ਕਿ ਇਨ੍ਹਾਂ ਖੇਡਾਂ ਤੋਂ ਸਾਨੂੰ ਕਈ ਸਬਕ ਮਿਲੇ ਹਨ, ਜਿਨ੍ਹਾਂ ’ਤੇ ਕੰਮ ਕਰਨਾ ਪਵੇਗਾ। ਅਸੀਂ ਦੋ ਹਫਤੇ ਬਾਅਦ ਕੈਂਪ ਵਿਚ ਪਰਤਣ ’ਤੇ ਹਰ ਮੈਚ ਦਾ ਮੁਲਾਂਕਣ ਕਰਾਂਗੇ ਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਾਂਗੇ। ਹਰਮਨਪ੍ਰੀਤ ਨੇ ਟੂਰਨਾਮੈਂਟ ਵਿਚ 9 ਗੋਲ ਕੀਤੇ ਤੇ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਵੇਲਸ ਦੇ ਜੇਰੇਥ ਫਲਾਰਗ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। 

ਇਹ ਵੀ ਪੜ੍ਹੋ : ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਭਵਾਨੀ ਦੇਵੀ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ

ਉਸ ਨੇ ਕਿਹਾ ਕਿ ਨਿੱਜੀ ਤੌਰ ’ਤੇ ਮੇਰੇ ਲਈ ਇਹ ਖੇਡ ਚੰਗੀ ਰਹੀ। ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਅਸੀਂ ਇੰਨੇ ਦਰਸ਼ਕਾਂ ਦੇ ਸਾਹਮਣੇ ਖੇਡ ਰਹੇ ਸੀ ਤੇ ਕਾਫੀ ਭਾਰਤੀ ਵੀ ਮੈਚ ਦੇਖਣ ਆਏ ਸਨ। ਉਸ ਨੇ ਕਿਹਾ ਕਿ ਮੇਰੀ ਪਤਨੀ ਵੀ ਬਰਮਿੰਘਮ ਆਈ ਸੀ ਤੇ ਪਹਿਲੀ ਵਾਰ ਮੈਨੂੰ ਕਿਸੇ ਵੱਡੇ ਟੂਰਨਾਮੈਂਟ ਵਿਚ ਖੇਡਦੇ ਹੋਏ ਸਟੇਡੀਅਮ ਵਿਚ ਉਸ ਨੇ ਦੇਖਿਆ। ਇਹ ਰਾਸ਼ਟਰਮੰਡਲ ਖੇਡਾਂ ਵਿਚ ਮੇਰਾ ਪਹਿਲਾ ਤਮਗਾ ਹੈ ਤੇ ਮੇਰੇ ਲਈ ਇਹ ਖੇਡਾਂ ਖਾਸ ਸਨ। ਭਾਰਤੀ ਟੀਮ ਹੁਣ ਅਕਤੂਬਰ ਵਿਚ ਐੱਫ. ਆਈ. ਐੱਚ. ਪ੍ਰੋ ਲੀਗ ਖੇਡੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News