ਡਿਏਗੋ ਮਾਰਾਡੋਨਾ ਨੇ ਵਿਵਾਦਤ ''ਹੈਂਡ ਆਫ ਗਾਡ'' ਨੂੰ ਦਿੱਤਾ ਹੁਕਮ, ਬੋਲੇ- ਕੋਰੋਨਾ ਖਤਮ ਕਰੋ

Thursday, Apr 30, 2020 - 06:04 PM (IST)

ਡਿਏਗੋ ਮਾਰਾਡੋਨਾ ਨੇ ਵਿਵਾਦਤ ''ਹੈਂਡ ਆਫ ਗਾਡ'' ਨੂੰ ਦਿੱਤਾ ਹੁਕਮ, ਬੋਲੇ- ਕੋਰੋਨਾ ਖਤਮ ਕਰੋ

ਬਿਊਨਰਸ ਆਇਰਸ : ਅਰਜਨਟੀਨਾ ਦੇ ਆਪਣੇ ਜ਼ਮਾਨੇ ਦੇ ਦਿੱਗ ਫੁੱਟਬਾਲਰ ਡਿਏਗੋ ਮਾਰਾਡੋਨਾ ਨੇ 'ਹੈਂਡ ਆਫ ਗਾਡ' ਤੋਂ ਮੁਕਤੀ ਦਿਵਾਉਣ ਦੀ ਪ੍ਰਾਰਥਾ ਕੀਤੀ ਜਿਸ ਨਾਲ ਸਾਰੇ ਲੋਕ ਫਿਰ ਤੋਂ ਆਮ ਜ਼ਿੰਦਗੀ ਜੀ ਸਕਣ। ਵਿਸ਼ਵ ਕੱਪ ਜੇਤੂ ਮਾਰਾਡੋਨਾ ਨੇ 1986 ਦੇ ਵਿਸ਼ਵ ਕੱਪ ਦੀ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਸ ਦੇ ਹੱਥ ਦੀ ਮਦਦ ਨਾਲ ਗੋਲ ਕੀਤਾ ਸੀ। ਬਾਅਦ ਵਿਚ ਉਸ ਨੇ ਇਸ 'ਹੈਂਡ ਆਫ ਗਾਡ' ਭਾਵ ਈਸ਼ਵਰ ਦਾ ਹੱਥ ਕਰਾਰ ਦਿੱਤਾ ਸੀ। 

PunjabKesari

ਮਾਰਾਡੋਨਾ ਨੇ ਇੰਗਲੈਂਡ ਖਿਲਾਫ ਕੀਤੇ ਗਏ ਵਿਵਾਦਤ ਗੋਲ ਦੇ ਬਾਰੇ ਕਿਹਾ ਕਿ ਅੱਜ ਸਾਡੇ ਨਾਲ ਇਹ ਹੋਇਆ ਹੈ ਅਤੇ ਕਈ ਲੋਕ ਕਹਿ ਰਹੇ ਹਨ ਕਿ ਇਹ ਈਸ਼ਵਰ ਦਾ ਹੱਥ ਹੈ ਪਰ ਅੱਜ ਮੈਂ ਇਸ ਹੱਥ ਤੋਂ ਇਹ ਮਹਾਮਾਰੀ ਖਤਮ ਕਰਨ ਦੇ ਲਈ ਕਹਿ ਰਿਹਾ ਹਾਂ। ਫਿਰ ਤੋਂ ਸਿਹਤ ਅਤੇ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਜੀ ਸਕਣ।

ਮਾਰਾਡੋਨਾ 1986 ਵਿਚ ਮੈਕਸੀਕੋ ਵਿਚ ਖੇਡੇ ਗਏ ਵਿਸ਼ਵ ਕੱਪ ਵਿਚ ਅਰਜਨਟੀਨਾ ਦੇ ਕਪਤਾਨ ਸੀ। ਉਸ ਨੇ ਕੁਆਰਟਰ ਫਾਈਨਲ ਵਿਚ ਅਰਜਨਟੀਨਾ ਇੰਗਲੈਂਡ ਖਿਲਾਫ 2-1 ਨਾਲ ਜਿੱਤ ਤੋਂ ਬਾਅਦ ਕਿਹਾ ਸੀ ਕਿ ਇਹ ਈਸ਼ਵਰ ਦਾ ਹੱਥ ਭਾਵ 'ਹੈਂਡ ਆਫ ਗਾਡ' ਸੀ। ਉਸ ਦਾ ਇਹ ਕਹਿਣਾ ਖੇਡ ਜਗਤ ਦੀ ਸਭ ਤੋਂ ਮਸ਼ਹੂਰ ਟਿੱਪਣੀਆਂ ਵਿਚ ਸ਼ਾਮਲ ਹੈ।


author

Ranjit

Content Editor

Related News