ਮੋਦੀ ਨੇ ਮਾਰਾਡੋਨਾ ਦੇ ਦਿਹਾਂਤ ''ਤੇ ਪ੍ਰਗਟਾਇਆ ਦੁਖ

Thursday, Nov 26, 2020 - 11:25 AM (IST)

ਮੋਦੀ ਨੇ ਮਾਰਾਡੋਨਾ ਦੇ ਦਿਹਾਂਤ ''ਤੇ ਪ੍ਰਗਟਾਇਆ ਦੁਖ

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਫ਼ੁੱਟਬਾਲ ਦੇ ਸਭ ਤੋਂ ਮਹਾਨ ਖਿਡਾਰੀਆਂ 'ਚੋਂ ਇਕ ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਦੇ ਦਿਹਾਂਤ 'ਤੇ ਵੀਰਵਾਰ ਨੂੰ ਡੁੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਅਸੀਂ ਸਾਰੇ ਦੁਖੀ ਹਾਂ। ਫ਼ੁੱਟਬਾਲ ਦੇ ਮਹਾਨ ਖਿਡਾਰੀਆਂ 'ਚ ਸ਼ੁਮਾਰ ਅਰਜਨਟੀਨਾ ਦੇ ਮਸ਼ਹੂਰ ਫ਼ੁੱਟਬਾਲਰ ਰਹੇ ਡਿਏਗੋ ਮਾਰਾਡੋਨਾ ਦਾ ਬੁੱਧਵਾਰ 60 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਦਿਮਾਗ਼ ਦਾ ਆਪਰੇਸ਼ਨ ਹੋਇਆ ਸੀ।
ਇਹ ਵੀ ਪੜ੍ਹੋ : ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ ਦਿਹਾਂਤ, ਗੋਆ 'ਚ ਲੱਗੇਗੀ ਵਿਸ਼ਾਲ ਮੂਰਤੀ

ਸ਼੍ਰੀ ਮੋਦੀ ਨੇ ਮਾਰਾਡੋਨਾ ਦੇ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਟਵੀਟ ਕੀਤਾ, ''ਡਿਏਗੋ ਮਾਰਾਡੋਨਾ ਫ਼ੁੱਟਬਾਲ ਦੇ ਜਾਦੂਗਰ ਸਨ ਜਿਨ੍ਹਾਂ ਨੇ ਵਿਸ਼ਵ 'ਚ ਇਸ ਖੇਡ ਨੂੰ ਲੋਕਪ੍ਰਿਯਤਾ ਦੇ ਸਿਖਰ 'ਤੇ ਪਹੁੰਚਾਇਆ। ਮਾਰਾਡੋਨਾ ਨੇ ਆਪਣੀ ਜ਼ਿੰਦਗੀ 'ਚ ਫ਼ੁੱਟਬਾਲ ਦੇ ਖੇਤਰ 'ਚ ਬਿਹਤਰੀਨ ਖੇਡ ਪਲਾਂ ਦਾ ਸਾਨੂੰ ਆਨੰਦ ਦਿੱਤਾ। ਉਨ੍ਹਾਂ ਦੇ ਦਿਹਾਂਤ ਨਾਲ ਅਸੀਂ ਸਾਰੇ ਦੁਖੀ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।


author

Tarsem Singh

Content Editor

Related News